ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜਿਲਾ ਬਠਿੰਡਾ ਵੱਲੋਂ ਲੜੀਵਾਰ ਭੁੱਖ ਹੜਤਾਲ ਦੇ ਪਹਿਲੇ ਪੜਾਅ ਦੇ ਆਖਰੀ ਦਿਨ ਗਿਆਰਾਂ ਸਾਥੀ ਭੁੱਖ ਹੜਤਾਲ 'ਤੇ ਬੈਠੇ ਅਤੇ ਭੁੱਖ ਹੜਤਾਲ ਸ਼ੁਰੂ ਕਰਨ ਸਮੇਂ ਸੈਂਕੜੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਹਿੱਸਾ ਲਿਆ। ਭੁੱਖ ਹੜਤਾਲ ਕੈਂਪ ਵਿਚ ਰੋਸ ਰੈਲੀ ਕਰਕੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਦੇ ਦਫਤਰ ਤਕ ਸਹਿਰ ਵਿਚ ਦੀ ਪੈਦਲ ਰੋਸ ਮਾਰਚ ਕੀਤਾ ਅਤੇ ਵਿੱਤ ਮੰਤਰੀ ਦੇ ਦਫਤਰ ਅੱਗੇ ਰੋਹ ਭਰਪੂਰ ਰੈਲੀ ਕਰਕੇ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮਾਂ ਦੇ ਰੋਹ ਨੂੰ ਭਾਂਪਦਿਆਂ ਮਨਪ੍ਰਰੀਤ ਬਾਦਲ ਦੇ ਦਫਤਰ ਇੰਚਾਰਜ ਭੁਪਿੰਦਰ ਸਿੰਘ ਨੇ ਸਾਂਝਾ ਫਰੰਟ ਬਠਿੰਡਾ ਦੇ ਆਗੂਆਂ ਪਾਸੋਂ ਮੰਗ ਪੱਤਰ ਲਿਆ ਅਤੇ ਕਰਮਚਾਰੀਆਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਕਰਮਚਾਰੀਆਂ ਦਾ ਮੰਗ ਪੱਤਰ ਵਿੱਤ ਮੰਤਰੀ ਤਕ ਪੁੱਜਦਾ ਕਰ ਦਿੱਤਾ ਜਾਵੇਗਾ ਅਤੇ ਇਕ ਹਫਤੇ ਦੇ ਅੰਦਰ ਅੰਦਰ ਸਾਂਝਾ ਫਰੰਟ ਦੇ ਆਗੂਆਂ ਨੂੰ ਮੀਟਿੰਗ ਦੇ ਕੇ ਮਸਲੇ ਹਲ ਕੀਤੇ ਜਾਣਗੇ। ਇਸ ਤੋਂ ਬਾਅਦ ਸਾਰੇ ਕਰਮਚਾਰੀ ਵਾਪਸ ਭੁੱਖ ਹੜਤਾਲ ਵਾਲੇ ਕੈਂਪ ਵਿਚ ਪਹੁੰਚੇ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵਖ ਵਖ ਬੁਲਾਰਿਆਂ ਨੇ ਅਗਲੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਮੰਨ ਕੇ ਲਾਗੂ ਨਾਂ ਕੀਤੀਆਂ ਤਾਂ 19 ਅਕਤੂਬਰ 2020 ਤੋਂ ਪ੍ਰਰੀਵਾਰਾਂ ਸਮੇਤ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਰੋਸ਼ ਧਰਨੇ ਤੇ ਭੁੱਖ ਹੜਤਾਲ ਨੂੰ ਸੰਬੋਧਨ ਕਰਦਿਆਂ ਮੇਘ ਸਿੰਘ ਸਿੱਧੂ, ਗੁਰਦੀਪ ਸਿੰਘ ਬਰਾੜ, ਮਨਜੀਤ ਸਿੰਘ ਪੰਜੂ, ਦਰਸ਼ਨ ਸਿੰਘ ਮੌੜ, ਜਤਿੰਦਰ ਕਿ੍ਸ਼ਨ, ਸੁਖਦੇਵ ਸਿੰਘ ਚੌਹਾਨ, ਮਹਿੰਦਰ ਪਾਲ ਸਿੰਘ ਗੁਰਸੇਵਕ ਸਿੰਘ ਸੰਧੂ , ਰਾਜਿੰਦਰ ਸਿੰਘ ਨਿੰਮਾ,ਬਲਦੇਵ ਸਿੰਘ, ਮਨਪ੍ਰਰੀਤ ਸਿੰਘ, ਰਵੀ ਕੁਮਾਰ, ਗੁਰਬਚਨ ਜਸੀ, ਬਾਲੀ ਸਿੰਘ,ਜਸਵੀਰ ਸੀਰਾ, ਗੁਰਤੇਜ ਸਿੰਘ, ਬਲਵਿੰਦਰ ਸਿੰਘ, ਕਿਸ਼ੋਰ ਚੰਦ ਗਾਜ, ਮੋਹਨ ਲਾਲ, ਭੁਪਿੰਦਰ ਸਿੰਘ ਸੰਧੂ, ਮੇਜਰ ਸਿੰਘ ਦਾਦੂ, ਸੁਖਵਿੰਦਰ ਸਿੰਘ ਕਿੱਲੀ, ਨੈਬ ਸਿੰਘ ਅੌਲਖ, ਲਖਵੀਰ ਸਿੰਘ ਲੱਖਾ, ਜੀਤ ਰਾਮ ਦੋਦੜਾ, ਹੰਸ ਰਾਜ ਬੀਜਵਾ, ਤਰਸੇਮ ਸਿੰਘ ਮੌੜ ਆਦਿ ਆਗੂਆਂ ਨੇ ਸੰਬੋਧਨ ਕੀਤਾ।