ਹਰਮੇਲ ਸਾਗਰ, ਭੁੱਚੋ ਮੰਡੀ : ਜੀਐੱਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਵਿਚ 16 ਜਨਤਕ ਜਥੇਬੰਦੀਆਂ ਨੇ ਉਲੀਕੇ ਪ੍ਰਰੋਗਰਾਮ ਤਹਿਤ ਅੱਜ ਥਰਮਲ ਦੇ ਮੇਨ ਗੇਟ ਸਾਹਮਣੇ ਦੁਪਹਿਰ 02 ਵਜੇ ਤੋਂ ਸ਼ਾਮ 05 ਵਜੇ ਤੱਕ ਰੋਸ਼ ਧਰਨਾ ਦਿੱਤਾ। ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਵਾਈਰਸ ਮਹਾਮਾਰੀ ਦੀ ਆੜ 'ਚ ਕਿਰਤੀ ਵਰਗ ਉੱਤੇ ਤਿੱਖੇ ਸਿਆਸੀ ਅਤੇ ਆਰਥਿਕ ਹਮਲੇ ਕੀਤੇ ਜਾ ਰਹੇ ਹਨ, 8 ਘੰਟੇ ਦਿਹਾੜੀ ਦੀ ਥਾਂ 12 ਘੰਟੇ ਕੰਮ-ਦਿਹਾੜੀ ਲਾਗੂ ਕਰਨ ਸਮੇਤ ਹੋਰ ਕਿਰਤ ਕਾਨੂੰਨਾਂ ਨੂੰ ਮਜ਼ਦੂਰ ਵਿਰੋਧੀ ਬਣਾਇਆ ਜਾ ਰਿਹਾ ਹੈ ਜਦੋਂ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਕਮਜ਼ੋਰ ਕਿਰਤ ਕਾਨੂੰਨਾਂ ਨੂੰ ਮਜ਼ਦੂਰਾਂ ਦੇ ਪੱਖ ਵਿਚ ਹੋਰ ਮਜ਼ਬੂਤ ਬਣਾਉਣ ਦੀ ਲੋੜ ਸੀ। ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੋਰੋਨਾ ਵਾਈਰਸ ਤੋਂ ਬਚਾਅ ਦੇ ਬਹਾਨੇ ਲੋਕਾਂ ਉੱਤੇ ਮੜ੍ਹੇ ਗਏ ਗੈਰ-ਜਮਹੂਰੀ-ਜਾਬਰ ਲਾਕਡਾਊਨ ਰਾਹੀਂ ਮਜ਼ਦੂਰਾਂ-ਕਿਰਤੀਆਂ ਨੂੰ ਭੁੱਖਮਰੀ, ਸ਼ਰੀਰਕ ਕਮਜ਼ੋਰੀ ਅਤੇ ਹੋਰ ਭਿਆਨਕ ਬੀਮਾਰੀਆਂ, ਖੁਦਕੁਸ਼ੀਆਂ ਆਦਿ ਅਨੇਕਾਂ ਮੁਸੀਬਤਾਂ ਵੱਲ ਧੱਕਿਆ ਜਾ ਰਿਹਾ ਹੈ ਅਤੇ ਆਰਥਿਕ ਪੈਕੇਜ ਦੇ ਨਾਂ 'ਤੇ ਸਰਮਾਏਦਾਰਾਂ ਨੂੰ ਸਰਕਾਰੀ ਖਜ਼ਾਨਾ ਲੁਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿਜਲੀ ਐਕਟ ਵਿਚ ਸੋਧਾਂ ਦੇ ਨਾਂ 'ਤੇ ਬਿਜਲੀ ਖੇਤਰ ਸਮੇਤ ਹੋਰ ਸਮੂਹ ਲੋਕ ਅਦਾਰਿਆਂ ਦੇ ਮੁਕੰਮਲ ਨਿੱਜੀਕਰਨ ਵੱਲ ਠੋਸ ਕਦਮ ਤੇਜ਼ੀ ਨਾਲ ਵਧਾਏ ਜਾ ਰਹੇ ਹਨ, ਜਿਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ ਦੇ ਖ਼ਿਲਾਫ਼ ਭਵਿੱਖ ਵਿਚ ਸੰਘਰਸ਼ ਕੀਤੇ ਜਾਣਗੇ। ਇਸ ਸਮੇਂ ਭਰਾਤਰੀ ਜਥੇਬੰਦੀਆਂ ਤੋਂ ਅਮਨਦੀਪ ਕੌਰ ਆਗੂ ਨੌਜਵਾਨ ਭਾਰਤ ਸਭਾ, ਗੁਰਦਿੱਤ ਸਿੰਘ ਆਗੂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਮਲਕੀਤ ਸਿੰਘ ਸਰਕਲ ਪ੍ਰਧਾਨ ਠੇਕਾ ਮੁਲਾਜ਼ਮ ਪਾਵਰਕਾਮ ਅਤੇ ਟ੍ਾਂਸਕੋ ਯੂਨੀਅਨ, ਜਗਸੀਰ ਸਿੰਘ ਭੰਗੂ ਜਨਰਲ ਸਕੱਤਰ, ਕੁਲਦੀਪ ਸਹੋਤਾ, ਪਰਮਜੀਤ ਮਹਿਰਾਜ, ਬਲਜਿੰਦਰ ਮਾਨ, ਬਲਵਿੰਦਰ ਕੋਟੜਾ, ਨਾਇਬ ਸਿੰਘ, ਲਛਮਣ ਰਾਮਪੁਰਾ, ਬਲਵਿੰਦਰ ਲਹਿਰਾ, ਹਰਪ੍ਰਰੀਤ ਸੰਦੋਹਾ, ਕਿ੍ਸ਼ਨ ਕੁਮਾਰ, ਬੂਟਾ ਸਿੰਘ, ਨਿਰਮਲ ਸਿੰਘ, ਜਗਤਾਰ ਕੋਟੜਾ, ਗੁਰਸ਼ਰਨ ਕੋਟੜਾ, ਦੌਲਤ ਰਾਮ, ਸੁਖਵੀਰ ਖੋਖਰ, ਲਵਪ੍ਰਰੀਤ ਬੇਗਾ, ਪਰਮਜੀਤ ਕੌਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਅਦਾਰਿਆਂ ਦੇ ਠੇਕਾ ਮੁਲਾਜ਼ਮਾਂ ਨੂੰ ਜਲਦ ਪੱਕਾ ਕੀਤਾ ਜਾਵੇ।