ਗੁਰਤੇਜ ਸਿੰਘ ਸਿੱਧੂ, ਬਠਿੰਡਾ : ਰੂਰਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ 14 ਸਾਲਾਂ ਤੋਂ ਠੇਕਾ ਭਰਤੀ ਅਧੀਨ ਕੰਮ ਕਰ ਰਹੇ ਰੂਰਲ ਫਾਰਮੈਂਸੀ ਫਾਰਮਾਸਿਸਟਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ। ਪਿਛਲੇ 16 ਦਿਨ੍ਹਾਂ ਤੋਂ ਧਰਨੇ 'ਤੇ ਬੈਠੇ ਫਾਰਮਾਸਿਸਟਾਂ ਦੀ ਸੁਣਵਾਈ ਨਾ ਹੋਣ ਕਾਰਨ ਅੱਜ ਅੱਠ ਜ਼ਿਲਿ੍ਹਆਂ ਦੇ ਫਾਰਮਾਸਿਸਟਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਦਾ ਿਘਰਾਓ ਕਰ ਲਿਆ। ਫਾਰਮਾਸਿਸਟਾਂ ਨੇ ਇਸ ਮੌਕੇ ਪੇਂਡੂ ਵਿਕਾਸ ਦੇ ਪੰਚਾਇਤ ਮੰਤਰੀ ਤੇ ਵਿੱਤ ਮੰਤਰੀ ਖ਼ਿਲਾਫ਼ ਆਪਣੀ ਭੜਾਸ ਕੱਢੀ। ਉਨ੍ਹਾਂ 7 ਜੁਲਾਈ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ। ਫ਼ਾਰਮਾਸਿਸਟਾਂ ਵੱਲੋਂ ਅਚਾਨਕ ਹੀ ਜ਼ਿਲ੍ਹਾ ਪ੍ਰੀਸ਼ਦ ਤੋਂ ਵਿੱਤ ਮੰਤਰੀ ਦੇ ਦਫ਼ਤਰ ਵੱਲ ਕੂਚ ਕਰਨ ਦਾ ਪੁਲਿਸ ਨੂੰ ਪਤਾ ਨਹੀਂ ਲੱਗਾ।

ਜਦੋਂ ਫਾਰਮਾਸਿਸਟ ਵਿੱਤ ਮੰਤਰੀ ਦੇ ਦਫ਼ਤਰ ਨੇੜੇ ਪਹੁੰਚ ਗਏ ਤਾਂ ਦੋ ਤਿੰਨ ਪੁਲਿਸ ਮੁਲਾਜ਼ਮਾਂ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਫਾਰਮਾਸਿਸਟ ਨਾਕਾ ਤੋੜ ਕੇ ਅੱਗੇ ਵਧ ਗਏ। ਰੂਰਲ ਫਾਰਮੇਸੀ ਐਸੋਸੀੲਸ਼ਨ ਦੇ ਚੇਅਰਮੈਨ ਬਜੀਤ ਸਿੰਘ ਬੱਲ, ਜਨਰਲ ਸਕੱਤਰ ਹਨੂੰ ਤਿਵਾੜੀ, ਨਵਦੀਪ ਕੁਮਾਰ, ਰੁਪਿੰਦਰ ਰਾਜਾ ਅਤੇ ਸੁਖਬੀਰ ਮੋਗਾ ਨੇ ਦੱਸਿਆ ਕਿ ਠੇਕਾ ਅਧਾਰਿਤ ਫਾਮਾਸਿਸਟ ਬਿਨ੍ਹਾਂ ਸੁਰੱਖਿਆ ਦੇ ਕੋਰੋਨਾ ਜੰਗ ਵਿਚ ਫਰੰਟ ਲਾਈਨ ਤੇ ਨਿਰਵਿਘਨ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਪੰਜਾਬ ਸਰਕਾਰ ਇੰਨ੍ਹਾਂ ਵੱਲੋਂ ਕੋਈ ਧਿਆਨ ਨਹੀਂ ਦੇ ਰਹੀ।

ਉਨ੍ਹਾਂ ਕਿਹਾ ਕਿ ਫਾਰਮਾਸਿਸਟਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਜਿੰਨ੍ਹਾਂ ਨੂੰ ਲਾਗੂ ਕਰਨ ਤੋਂ ਕੈਪਟਨ ਸਰਕਾਰ ਕਿਨਾਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2006 'ਚ ਸੂਬੇ ਦੀ ਕਾਂਗਰਸ ਸਰਕਾਰ ਦੁਆਰਾ ਪੰਜਾਬ ਦੀਆਂ ਪੇਂਡੂ 1186 ਡਿਸਪੈਂਸਰੀਆਂ ਨੂੰ ਪੰਚਾਇਤ ਵਿਭਾਗ ਦੇ ਠੇਕੇ 'ਤੇ ਦੇ ਦਿੱਤਾ ਸੀ, ਉਦੋਂ ਤੋਂ ਲੈ ਕੇ ਅੱਜ 14 ਸਾਲ ਬੀਤਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਦਿਨ੍ਹਾਂ ਤੋਂ ਜ਼ਿਲ੍ਹਾ ਪ੍ਰਰੀਸ਼ਦ ਵਿਚ ਧਰਨੇ 'ਤੇ ਬੈਠੇ ਹੋਏ ਹਨ ਪਰ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਅੱਜ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਫਾਰਮਾਸਿਸਟਾਂ ਨੂੰ ਪੱਕੇ ਕਰਨ ਲਈ ਫਾਇਲ ਬਿਲਕੁਲ ਤਿਆਰ ਪਈ ਹੈ ਜਿਸ ਨੂੰ ਸਿਰਫ਼ ਕੈਬਨਿਟ ਦੀ ਮੰਨਜ਼ੂਰੀ ਦੀ ਲੋੜ ਹੈ।

ਇਸ ਮੌਕੇ ਜਗਮੋਹਨ ਸਰਮਾ, ਗੁਰਪਿਆਰ ਸਿੰਘ, ਰਾਮ ਸਿੰਘ, ਰਾਜ ਰਾਣੀ, ਨਵਦੀਪ ਕੁਮਾਰ, ਕਿ੍ਸਨ ਕੁਮਾਰ, ਦਵਿੰਦਰ ਸਿੰਘ, ਪ੍ਰਵੀਨ ਕੁਮਾਰ, ਹਰਪਾਲ ਮਾਖਾ, ਬ੍ਜੇਸ਼ ਬਰਨਾਲਾ, ਸੁਨੀਲ ਗਰਗ, ਪਰਮਪਾਲ ਬਰਾੜ, ਅਸੀਸ਼ ਫਾਜ਼ਿਲਕਾ, ਗੁਰਪ੍ਰੀਤ ਮਾਨਸਾ, ਹਰਪ੍ਰਰੀਤ ਕੌਰ, ਰਾਜਅਨਮੋਲ ਫਿਰੋਜ਼ਪੁਰ, ਕਿਸ਼ਨਦੀਪ ਫਾਜ਼ਿਲਕਾ, ਬਲਵੰਤ ਮੁਕਤਸਰ, ਮਹਿੰਦਰ ਫਾਜ਼ਿਲਕਾ, ਸ਼ੁਭਮ ਬਠਿੰਡਾ ਤੇ ਰਵੀ ਮੋਗਾ ਆਦਿ ਹਾਜ਼ਰ ਸਨ।