ਸੰਜੀਵ ਸਿੰਗਲਾ, ਭਾਈ ਰੂਪਾ : ਬਲਾਕ ਫੂਲ ਦੇ ਪਿੰਡ ਭਾਈ ਰੂਪਾ ਆਲ ਇੰਡੀਆ ਆਂਗਨਵਾੜੀ ਵਰਕਰਜ ਹੈਲਪਰ ਯੂਨੀਅਨ (ਏਟਕ) ਭਾਈ ਰੂਪਾ ਵੱਲੋਂ ਪ੍ਰਧਾਨ ਗੁਰਦੀਪ ਕੌਰ ਘੰਡਾ ਬੰਨਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਅਮਿੰਰਦਰ ਸਿੰਘ ਤੇ ਅਰੁਣਾ ਚੌਧਰੀ ਦਾ ਅਨਾਜ ਮੰਡੀ ਭਾਈ ਰੂੁਪਾ ਦੇ ਮੇਨ ਗੇਟ ਅੱਗੇ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਵਰਕਰ ਪ੍ਰਧਾਨ ਗੁਰਦੀਪ ਕੌਰ ਘੰਡਾ ਬੰਨਾ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਪ੍ਰਰੀ ਨਰਸਰੀ ਕਲਾਸਾਂ ਆਂਗਨਵਾੜੀ ਵਰਕਰਾਂ ਤੋਂ ਖੋਹ ਕੇ ਹੋਰ ਨਵੇਂ ਟੀਚਰ ਉਨ੍ਹਾਂ ਦੀ ਜਗ੍ਹਾ 'ਤੇ ਟੇ੍ਨਿੰਗ ਲਈ ਭੇਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਵਿਚ ਕਾਫ਼ੀ ਪੜ੍ਹੀਆਂ ਲਿਖੀਆਂ ਵਰਕਰਾਂ ਹਨ ਅਤੇ ਉਨ੍ਹਾਂ ਨੂੰ 30-35 ਸਾਲਾਂ ਦਾ ਤਜਰਬਾ ਵੀ ਹੈ। ਇਸ ਕਰਕੇ ਉਨ੍ਹਾਂ ਨੂੰ ਟ੍ਰੇਨਿਗ ਦੇ ਕੇ ਪ੍ਰਰੀ ਨਰਸਰੀ ਕਲਾਸਾਂ ਆਂਗਣਵਾੜੀ ਵਰਕਰਾਂ ਨੂੰ ਹੀ ਦਿੱਤੀਆਂ ਜਾਣ। ਨਾਲ ਉਨ੍ਹਾਂ ਇਹ ਵੀ ਕਿਹਾ ਕਿ ਸੈਂਟਰ ਅਤੇ ਪੰਜਾਬ ਸਰਕਾਰ ਵੱਲੋਂ ਵਰਕਰਾਂ ਨੂੰ ਜੋ ਮਾਣ ਭੱਤੇ 'ਚ ਵਾਧਾ ਕੀਤਾ ਗਿਆ ਸੀ, ਪੰਜਾਬ ਸਰਕਾਰ ਵੱਲੋਂ 40 ਪ੍ਰਤੀਸ਼ਤ ਭੱਤਾ ਨਹੀਂ ਮਿਲ ਰਿਹਾ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿਨੀਮਮ ਵੇਜ ਦੇਣੇ ਤੇ ਨਾਲ ਹੀ ਕੱਟੇ ਹੋਏ ਮਾਣ ਭੱਤੇ ਨੂੰ ਬਕਾਏ ਸਮੇਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹੈਲਪਰਾਂ ਨੂੰ ਤਰੱਕੀ ਜੋ ਕਿ ਲੰਮੇ ਸਮੇਂ ਦੇ ਸੰਘਰਸ ਤੋਂ ਬਾਅਦ ਪ੍ਰਰਾਪਤ ਹੋਈ ਸੀ, ਉਹ ਸਰਕਾਰ ਨੇ ਨਵੇਂ ਰੂਲਾਂ ਨੂੁੰ ਤਿਆਰ ਕਰਕੇ ਬਿਲਕੁਲ ਹੀ ਖਤਮ ਕਰ ਦਿਤੀ ਹੈ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਤੇ ਹੈਲਪਰ ਨੂੰ 250 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਵੀ ਦਿਤਾ ਜਾਵੇ, ਸੁਪਰਵਾਇਜ਼ਰ ਦੀ ਭਰਤੀ ਤੁਰੰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਦੇ ਨਾਲ ਸਬੰਧਤ ਕਾਪੀ ਡਾਇਰਕੈਟਰ ਅਤੇ ਅਰੁਨਾ ਚੌਧਰੀ ਨੂੰ ਭੇਜ ਦਿੱਤੀ ਗਈ ਹੈ। ਜੇ ਵਰਕਰ, ਹੈਪਲਰਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਆਂਗਣਵਾੜੀ ਵਰਕਰ, ਹੈਪਲਰਾਂ ਵੱਲੋਂ ਸੰਘਰਸ਼ ਹੋਰ ਵੀ ਤੇਜ ਕੀਤਾ ਜਾਵੇਗਾ। ਇਸ ਮੌਕੇ ਸਰਨਜੀਤ ਕੌਰ, ਮਨਜੀਤ ਕੌਰ, ਕਰਮਜੀਤ ਕੌਰ, ਰਾਜਿੰਦਰਪਾਲ ਕੌਰ, ਮੋਹਣੀ ਦੇਵੀ, ਕਿ੍ਸਨਾ ਦੇਵੀ, ਸਿਮਰਜੀਤ ਕੌਰ ਦੁਲੇਵਾਲਾ, ਚਰਨਜੀਤ ਕੌਰ ਸੇਲਬਰਾਹ, ਪ੍ਰਦੀਪ ਕੌਰ ਕਾਲੋਕੇ, ਪਰਮਜੀਤ ਕੌਰ ਸੇਲਬਰਾਹ, ਰਨਦੀਪ ਕੌਰ ਸੇਲਬਰਾਹ ਆਦਿ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਹੈਲਪਰ ਹਾਜ਼ਰ ਸਨ।