ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਤਰਖਾਣਵਾਲਾ ਵਿਚ ਖੀਰ ਖਾਣ ਬਾਅਦ ਪੂਰੇ ਪਰਿਵਾਰ ਦੇ ਬੇਹੋਸ਼ ਹੋਣ ਤੇ ਇਕ ਨੌਜਵਾਨ ਦੀ ਸ਼ੱਕੀ ਹਾਲਤਾਂ 'ਚ ਹੋਈ ਮੌਤ ਦੇ ਮਾਮਲੇ ਤੋਂ ਅਜੇ ਤਕ ਪਰਦਾ ਨਹੀਂ ਉੈੱਠ ਸਕਿਆ। ਦੂਜੇ ਪਾਸੇ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜਿੰਨਾਂ ਸਮਾਂ ਇਸ ਮਾਮਲੇ ਤੋਂ ਪਰਦਾ ਨਹੀਂ ਉੱਠਦਾ ਉਦੋਂ ਤਕ ਉਹ ਮਿ੍ਤਕ ਨੌਜਵਾਨ ਦਾ ਸਸਕਾਰ ਨਹੀਂ ਕਰਨਗੇ। ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਖਦਸ਼ਾ ਹੈ ਕਿ ਕਿਸੇ ਨੇ ਸਾਰੇ ਪਰਿਵਾਰ ਨੂੰ ਖਤਮ ਕਰਨ ਲਈ ਖੀਰ 'ਚ ਜ਼ਹਿਰ ਮਿਲਾਈ ਹੈ। ਉਕਤ ਘਟਨਾ 27 ਮਈ ਦੀ ਦੱਸੀ ਜਾਂਦੀ ਹੈ ਪਰ ਇਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਪਿੰਡ ਤਰਖਾਣ ਵਾਲਾ ਦਾ ਸੈਂਕੜੇ ਲੋਕਾਂ ਨੇ ਥਾਣਾ ਰਾਮਾਂ ਮੰਡੀ ਅੱਗੇ ਧਰਨਾ ਦੇ ਕੇ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਤੇ ਪਰਿਵਾਰ ਦੇ ਰਿਸ਼ਤੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ 27 ਮਈ ਦੀ ਰਾਤ ਨੂੰ ਥਾਣਾ ਰਾਮਾਂ ਅਧੀਨ ਪੈਂਦੇ ਪਿੰਡ ਤਰਖਾਣਵਾਲਾ ਵਿਖੇ ਜ਼ਹਿਰੀਲੀ ਖੀਰ ਖਾਣ ਇੱਕੋ ਪਰਿਵਾਰ ਦੇ 4 ਮੈਂਬਰਾਂ ਦੇ ਬਿਮਾਰ ਤੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਖੀਰ ਨਾਲ ਸਾਰੇ ਦੇ ਪਰਿਵਾਰ ਦੇ ਮੈਂਬਰਾਂ ਦੇ ਪੇਟ ਵਿਚ ਦਰਦ ਹੋੋਣ ਲੱਗਾ। ਪਿੰਡ ਵਾਸੀਆਂ ਨੇ ਬਲਜੀਤ ਸਿੰਘ ਪੁੱਤਰ ਅਵਤਾਰ ਸਿੰਘ, ਗੁਰਮੀਤ ਕੌਰ ਪਤਨੀ ਬਲਜੀਤ ਸਿੰਘ, ਲਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ, ਸੁਖਜਿੰਦਰ ਕੌਰ ਪਤਨੀ ਲਖਵਿੰਦਰ ਸਿੰਘ, ਅਵਰੀਨ ਕੌਰ ਪੁੱਤਰੀ ਲਖਵਿੰਦਰ ਸਿੰਘ ਨੂੰ ਤੁਰੰਤ ਰਾਮਾਂ ਮੰਡੀ ਦੇ ਪ੍ਰਰਾਈਵੇਟ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਲਖਵਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਜਿੱਥੇ ਲਖਵਿੰਦਰ ਸਿੰਘ ਮੌਤ ਹੋ ਗਈ ਸੀ। ਗੁਰਮੀਤ ਕੌਰ ਨੇ 27 ਮਈ ਦੀ ਰਾਤ ਖੀਰ ਬਣਾਈ ਸੀ ਤੇ ਖੀਰ ਬਣਾਉਣ ਉਪਰੰਤ ਉਹ ਪਿੰਡ ਦੇ ਡੇਰੇ ਵਿੱਚ ਮੱਥਾ ਟੇਕਣ ਚਲੇ ਗਏ, ਜਦੋਂ ਉਨ੍ਹਾਂ ਨੇ ਆ ਕੇ ਖੀਰ ਖਾਧੀ ਤਾਂ ਇਹ ਭਾਣਾ ਵਰਤ ਗਿਆ। 28 ਮਈ ਨੂੰ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਅਜੇ ਤਕ ਉਸਦਾ ਸਸਕਾਰ ਨਹੀਂ ਕੀਤਾ ਗਿਆ। ਅੱਜ ਮਿ੍ਤਕ ਦੇਹ ਨੂੰ ਸਿਵਲ ਹਸਪਤਾਲ 'ਚੋਂ ਘਰ ਲਿਆਂਦਾ ਗਿਆ, ਪਰ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਜਦੋਂ ਤਕ ਇਸ ਮਾਮਲੇ ਦੀ ਜਾਂਚ ਨਹੀਂ ਹੁੰਦੀ ਉਦੋਂ ਤਕ ਉਹ ਮਿ੍ਤਕ ਨੌਜਵਾਨ ਦਾ ਸਸਕਾਰ ਨਹੀਂ ਕਰਨਗੇ। ਮੰਗਲਵਾਰ ਨੂੰ ਸੈਂਕੜਿਆਂ ਦੀ ਗਿਣਤੀ 'ਚ ਪਿੰਡ ਵਾਸੀਆਂ ਥਾਣਾ ਰਾਮਾਂ ਮੰਡੀ ਅੱਗੇ ਧਰਨਾ ਲਾ ਕੇ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਹ ਪੁਲਿਸ ਦੀ ਿਢੱਲੀ ਕਾਰਗੁਜ਼ਾਰੀ ਹੈ ਕਿ ਮਾਮਲੇ ਵਿਚ ਪੁਲਿਸ ਨੇ ਅਜੇ ਤਕ ਕੁੱਝ ਵੀ ਨਹੀਂ ਕੀਤਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਸਾਰਾ ਮਾਮਲਾ ਹਲਕੇ ਦੀ ਵਿਧਾਇਕ ਪ੍ਰਰੋ. ਬਲਜਿੰਦਰ ਕੌਰ ਦੇ ਧਿਆਨ ਵਿਚ ਲਿਆਦਾ ਗਿਆ ਹੈ। ਜੇਕਰ ਪੁਲਿਸ ਨੇ ਲੋੜੀਦੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਡੀਐਸਪੀ ਤਲਵੰਡੀ ਸਾਬੋ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਪਰਿਵਾਰਕ ਨੇ ਮੈਂਬਰਾਂ ਨੇ ਮਿ੍ਤਕ ਨੌਜਵਾਨ ਦੀ ਪਤਨੀ ਖ਼ਿਲਾਫ਼ ਬਿਆਨ ਦਰਜ ਕਰਵਾਏ ਹਨ ਜਿਸ ਦੇ ਅਧਾਰ 'ਤੇ ਸੁਖਜਿੰਦਰ ਕੌਰ ਖਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾਵੇਗੀ।