ਭੋਲਾ ਸਿੰਘ ਮਾਨ, ਮੌੜ ਮੰਡੀ : ਪ੍ਰਰਾਈਵੇਟ ਕੰਪਨੀਆਂ ਦੇ ਕਰਜ਼ੇ ਅਤੇ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਹੋ ਕੇ ਅੱਜ ਮਜ਼ਦੂਰ ਅੰਦੋਲਨ ਪੰਜਾਬ ਤੇ ਸੀਪੀਆਈ (ਐਮਐਲ) ਰੈੱਡ ਸਟਾਰ ਦੀ ਅਗਵਾਈ ਹੇਠ ਮਜ਼ਦੂਰ ਅੌਰਤਾਂ ਵੱਲੋਂ ਐੱਸਡੀਐੱਮ ਦਫਤਰ ਮੌੜ ਦੇ ਗੇਟ 'ਤੇ ਬਿਜਲੀ ਬਿੱਲਾਂ ਨੂੰ ਸਾੜ ਕੇ ਸਰਕਾਰ ਖ਼ਿਲਾਫ ਧਰਨਾ ਲਾ ਕੇ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 74 ਸਾਲ ਦੀ ਅਜ਼ਾਦੀ ਤੋਂ ਬਾਅਦ ਦਲਿਤ ਵਰਗ ਦੀ ਹਾਲਤ ਤਰਸ ਯੋਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮਸ਼ੀਨੀ ਯੁੱਗ ਤੇ ਨਵੀਆਂ ਤਕਨੀਕਾਂ ਕਾਰਨ ਮਜ਼ਦੂਰਾਂ ਦੇ ਕੰਮ ਧੰਦੇ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਗਰੀਬਾਂ ਨੂੰ 15 ਤੋਂ 20 ਹਜ਼ਾਰ ਰੁਪਏ ਤਕ ਦੇ ਭੇਜ ਦਿੱਤੇ ਹਨ, ਜਿਸ ਕਾਰਨ ਕਰਜ਼ੇ ਦੇ ਬੋਝ ਥੱਲੇ ਦੱਬੇ ਮਜ਼ਦੂਰ ਬਿਜਲੀ ਬਿੱਲ ਭਰਨ ਤੋਂ ਪੂੁਰੀ ਤਰ੍ਹਾਂ ਅਸਮੱਰਥ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਦਲਿਤ ਵਿਰੋਧੀ ਨੀਤੀਆਂ ਕਾਰਨ ਗਰੀਬ ਲੋਕ ਮਹਿੰਗੀ ਸਿੱਖਿਆ, ਸਿਹਤ ਸਹੂਲਤਾਂ, ਮੁੱਢਲੀਆਂ ਲੋੜਾਂ ਤੇ ਿਢੱਡ ਭਰਨ ਲਈ ਅਨਾਜ ਨੂੰ ਤਰਸ ਰਹੇ ਹਨ। ਕਾਮਰੇਡ ਜਾਗਰ ਸਿੰਘ ਮਾਖਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕ ਵਿਰੋਧੀ ਕਾਨੂੰਨ ਪਾਸ ਕਰਕੇ ਸ਼ਰੇਆਮ ਕਾਰਪੋਰੇਟ ਘਰਾਣਿਆਂ ਨੁੰ ਲਾਭ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਫਾਇਨਾਂਸ ਕੰਪਨੀਆਂ ਦਾ ਗਰੀਬ ਅੌਰਤਾਂ ਸਿਰ ਚੜਿ੍ਹਆ ਕਰਜ਼ਾ ਮਾਫ਼ ਕੀਤਾ ਜਾਵੇ, ਗ਼ਰੀਬ ਲੋਕਾਂ ਲਈ ਬਿਨ੍ਹਾਂ ਵਿਆਜ ਤੋਂ ਇਕ ਲੱਖ ਦਾ ਕਰਜ਼ਾ ਸੱਤ ਸਾਲਾਂ ਦੀ ਮਿਆਦ 'ਤੇ ਦਿੱਤਾ ਜਾਵੇ, ਸ਼ਹਿਰੀ ਮਜ਼ਦੂਰਾਂ ਨੂੰ ਰੁਜ਼ਗਾਰ ਗਰੰਟੀ ਯੋਜਨਾ ਤਹਿਤ ਲਿਆਂਦਾ ਜਾਵੇ, ਨਰੇਗਾ ਮਜਦੂਰਾਂ ਨੂੰ ਸਾਲ 'ਚ 2 ਸੌ ਦਿਨ ਦਾ ਕੰਮ ਦਿੱਤਾ ਜਾਵੇ, ਪਰਿÝਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਅਤੇ ਦਿਹਾੜੀ ਵਧਾ ਕੇ ਛੇ ਸੌ ਰੁਪਏ ਦਿੱਤੀ ਜਾਵੇ, ਕੱਟੇ ਗਏ ਰਾਸ਼ਨ ਕਾਰਡ ਮੁੜ ਚਾਲੂ ਕੀਤੇ ਜਾਣ ਅਤੇ ਗਰੀਬ ਵਰਗ ਦੇ ਬਿਜਲੀ ਬਿੱਲ ਮੁਆਫ਼ ਕੀਤੇ ਜਾਣ। ਇਸ ਮੌਕੇ ਦੇਵ ਰਾਜ ਮੌੜ, ਮਨਪ੍ਰਰੀਤ ਸਿੰਘ ਮੌੜ, ਗੁਰਮੇਲ ਸਿੰਘ ਮੌੜ ਖੁਰਦ ਤੋਂ ਇਲਾਵਾ ਭਾਰੀ ਗਿਣਤੀ ਵਿਚ ਮਜ਼ਦੂਰ ਮੌਜੂਦ ਸਨ।