ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਅੌਰਤ ਕਰਜ਼ਾ ਮੁਕਤੀ ਮੰਚ ਵਲੋਂ ਡੀਸੀ ਬਠਿੰਡਾ ਦੇ ਦਫ਼ਤਰ ਅੱਗੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ੋਰਦਾਰ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਮੰਗ ਪੱਤਰ ਦੇਣ ਲਈ ਜਾਂਦੇ ਸਮੇਂ ਮਿੰਨੀ ਸਕੱਤਰੇਤ ਦੇ ਗੇਟ 'ਤੇ ਇਕ ਅੌਰਤ ਵੀ ਗਰਮੀ ਕਾਰਨ ਡਿੱਗ ਕੇ ਬੇਹੋਸ਼ ਹੋ ਗਈ ਅਤੇ ਕਾਫ਼ੀ ਸਮੇਂ ਬਾਅਦ ਉਸ ਨੂੰ ਆਇਆ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਆਗੂ ਅਮਰਜੀਤ ਹਨੀ ਨੇ ਕਿਹਾ ਕਿ ਅੌਰਤਾਂ ਦੇ ਕਰਜ਼ੇ ਦੇ ਮਸਲੇ ਨੂੰ ਲੈ ਕੇ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਜਥੇਬੰਦੀਆਂ ਵਲੋਂ ਲਗਾਤਾਰ ਸੰਘਰਸ਼ ਲੜ ਰਹੀ ਹੈ। ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅੱਜ ਮਜਬੂਰ ਹੋ ਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਘਰਾਣਿਆਂ ਦੇ ਕਰਜ਼ੇ ਮਾਫ਼ ਕਰ ਰਹੀ ਹੈ, ਪਰ ਅੌਰਤਾਂ ਦੇ ਕਰਜ਼ੇ ਬਾਰੇ ਸਰਕਾਰ ਚੁੱਪ ਕਰਕੇ ਬੈਠੀ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੁੱਪ ਤੋੜਨ ਲਈ ਛੇ ਜੁਲਾਈ ਨੂੰ ਡੀਸੀ ਬਠਿੰਡਾ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਅੌਰਤਾਂ ਦੇ ਕਰਜ਼ੇ ਵੱਲ ਕੋਈ ਧਿਆਨ ਨਹੀਂ ਦਿੱਤਾ। ਪ੍ਰਰਾਈਵੇਟ ਕੰਪਨੀਆਂ ਤੇ ਪ੍ਰਰਾਈਵੇਟ ਬੈਂਕਾਂ ਵਾਲੇ ਲਗਾਤਾਰ ਅੌਰਤਾਂ ਦੇ ਕਰਜ਼ਾ ਭਰਨ ਲਈ ਦਬਾਅ ਪਾ ਰਹੇ ਹਨ, ਜਿਨ੍ਹਾਂ ਅੌਰਤਾਂ ਤੋਂ ਕਰਜ਼ਾ ਵਾਪਸ ਨਹੀਂ ਹੋਇਆ। ਉਨ੍ਹਾਂ ਦੇ ਘਰ ਦਾ ਸਮਾਨ ਚੁੱਕ ਕੇ ਲਿਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਇਨ੍ਹਾਂ ਨੂੰ ਰੋਕਣ ਲਈ ਅੱਜ ਮਜਬੂਰੀ ਵੱਸ ਅੌਰਤਾਂ ਨੂੰ ਦੁਆਰਾ ਡੀਸੀ ਦਾ ਦਫ਼ਤਰ ਅੱਗੇ ਪਹੁੰਚਣ ਲਈ ਮਜਬੂਰ ਹੋਣਾ ਪਿਆ। ਵੱਡੀ ਗਿਣਤੀ ਪਿੰਡਾਂ ਤੇ ਸ਼ਹਿਰਾਂ ਦੀਆਂ ਕਰਜ਼ਾ ਪੀੜ੍ਹਤ ਅੌਰਤਾਂ ਨੇ ਆਪਣੇ ਕਰਜ਼ਾ ਮਾਫ਼ੀ ਦੇ ਫ਼ਾਰਮ ਡੀਸੀ ਦਫ਼ਤਰ ਜਮ੍ਹਾਂ ਕਰਵਾਉਣ ਲਈ ਪੁੱਜੀਆਂ। ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੌਰਤਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ। ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੌਰਤਾਂ ਦੇ ਕਰਜ਼ੇ ਮਸਲੇ ਵੱਲ ਨਾ ਧਿਆਨ ਦਿੱਤਾ ਤਾਂ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਗਈ।

ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਸੂਬਾ ਕਮੇਟੀ ਮੈਂਬਰ ਸੁਖਪਾਲ ਸਿੰਘ ਖਿਆਲੀਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਪਿੰਡ ਭੁੱਚੋ ਖੁਰਦ ਪ੍ਰਧਾਨ ਸੁਖਮੰਦਰ ਸਿੰਘ ਸਰਾਭਾ, ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਦੇ ਜਨ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਮਹੂਰੀ ਕਿਸਾਨ ਸਭਾ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਫੁੱਲੋ ਮਿੱਠੀ ਆਗੂ ਅੌਰਤ ਕਰਜ਼ਾ ਮੁਕਤੀ ਸੰਘਰਸ਼ ਕਮੇਟੀ ਦੇ ਆਗੂ ਰਾਣੀ ਸੰਧੂ ਕੌਰ, ਸ਼ਿੰਦਰ ਕੌਰ ਸੱਗੂ, ਸਰੋਜ ਰਾਣੀ ਬਠਿੰਡਾ, ਅਮਰਜੀਤ ਕੌਰ ਬਠਿੰਡਾ, ਦਰਸ਼ਨ ਕੌਰ ਪਿੰਡ ਜੈ ਸਿੰਘ ਵਾਲਾ ਆਦਿ ਮੌਜੂਦ ਸਨ।