ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ (ਰਾਣਾ ਗਰੁੱਪ) ਜ਼ਿਲ੍ਹਾ ਬਠਿੰਡਾ ਬ੍ਾਂਚ ਸੀਵਰੇਜ ਬੋਰਡ ਬਠਿੰਡਾ ਵਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਫੈਡਰੇਸ਼ਨ ਦੇ ਜ਼ਿਲ੍ਹਾ ਅਤੇ ਬ੍ਾਂਚ ਆਗੂਆਂ ਗੁਰਦੀਪ ਸਿੰਘ ਬਰਾੜ, ਮੱਖਣ ਸਿੰਘ ਖਣਗਵਾਲ, ਕੁਲਵਿੰਦਰ ਸਿੰਘ ਸਿੱਧੂ, ਦਰਸ਼ਨ ਸ਼ਰਮਾ, ਸਖਚੈਨ ਸਿੰਘ, ਕਿਸ਼ੋਰ ਚੰਦ, ਰਾਜਵੀ ਸਿੰਘ, ਸ਼ਿਵ ਬਹਾਦਰ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਯੂਟੀ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਕੈਪਟਨ ਸਰਕਾਰ ਦੇ ਮੁਲਾਜ਼ਮ ਵਿਰੋਧ ਫ਼ੈਸਲਿਆਂ ਦੇ ਰੋਸ ਵਜੋਂ ਪੰਜਾਬ ਦੇ ਸਾਰੇ ਹੀ ਜ਼ਿਲਿ੍ਹਆਂ ਅੰਦਰ 4 ਅਤੇ 5 ਅਗਸਤ ਨੂੰ ਅਰਥੀ ਸਾੜ ਵਿਖਾਵੇ ਕੀਤੇ ਗਏ।

ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਮੁਲਾਜ਼ਮ ਪੱਕੇ ਕਰਨਾ, ਪੇ ਕਮਿਸ਼ਨਰ ਰਿਪੋਰਟ ਲਾਗੂ ਕਰਨਾ, ਡੀਏ ਦੀਆਂ ਕਿਸ਼ਤਾਂ ਅਤੇ ਰਹਿੰਦੇ ਬਕਾਏ ਦੇਣਾ ਅਤੇ 2400 ਰੁਪਏ ਸਾਲਾਨਾ ਮੁਲਾਜ਼ਮਾਂ ਤੇ ਲਗਾਇਆ ਜਜ਼ੀਆ ਟੈਕਸ, ਮੋਬਾਇਲ ਭੱਤੇ ਦੀ ਕਟੌਤੀ ਦੇ ਵਿਰੋਧ ਵਜੋਂ ਪੰਜਾਬ ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਇਸ ਦੌਰਾਨ ਮੰਗ ਕੀਤੀ ਗਈ ਹੈ ਕਿ ਸਰਕਾਰ ਸਾਂਝੇ ਫਰੰਟ ਨਾਲ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਆਗੂ ਟੀਮ ਕਨਵੀਨਰਾਂ ਨਾਲ ਤੁਰੰਤ ਗੱਲਬਾਤ ਕਰਕੇ ਮੰਗਾਂ ਹੱਲ ਕਰੇ।