ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਬਠਿੰਡਾ ਵੱਲੋਂ ਕਾਂਗਰਸ ਸਰਕਾਰ ਦੀ ਨਾਲਾਇਕੀ ਕਾਰਨ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ 'ਚ ਹੋਈਆ ਮੌਤਾਂ ਦੇ ਰੋਸ ਵਜੋਂ ਅੱਜ ਬਠਿੰਡਾ ਜ਼ਿਲ੍ਹਾ ਪੱਧਰ 'ਤੇ ਰੋਸ ਧਰਨਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਪ੍ਰਧਾਨ ਰਜਿੰਦਰ ਬਿੱਟਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਓਬੀਸੀ ਮੋਰਚਾ ਬਠਿੰਡਾ ਦੇ ਪ੍ਰਭਾਰੀ ਬਲਵੰਤ ਸਿੰਘ ਜੁਗਨੂੰ ਤੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਅਤੇ ਓਬੀਸੀ ਜ਼ਿਲ੍ਹਾ ਪ੍ਰਧਾਨ ਦੀਪਕ ਦੀ ਅਗਵਾਈ 'ਚ ਫ਼ਾਇਰ ਬਿ੍ਗੇਡ ਚੌਕ ਬਠਿੰਡਾ 'ਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।

ਇਸ ਦੌਰਾਨ ਬੋਲਦੇ ਹੋਏ ਸੂਬਾ ਪ੍ਰਧਾਨ ਓਬੀਸੀ ਮੋਰਚਾ ਬਲਵੰਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਦੱਸਿਆ ਕਿ ਸੂਬੇ ਵਿੱਚ ਸਰਕਾਰ ਦੀ ਨਾਲਾਇਕੀ ਕਾਰਨ ਪਿਛਲੇ ਦਿਨੀਂ, ਜੋ ਜ਼ਹਿਰੀਲੀ ਸ਼ਰਾਬ ਪੀਣ ਨਾਲ 120 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਹਨ। ਬਹੁਤ ਸਾਰਿਆਂ ਦੇ ਅੱਖਾਂ ਦੇ ਰੋਸ਼ਨੀ ਚਲੀ ਗਈ ਹੈ।

ਭਾਜਪਾ ਬਠਿੰਡਾ ਨੇ ਮੰਗ ਕੀਤੀ ਕਿ ਪੰਜਾਬ ਵਿਚ ਨਾਜਾਇਜ਼ ਚੱਲ ਰਹੇ ਫੈਕਟਰੀਆਂ 'ਚੋਂ ਸ਼ਰਾਬ ਮਾਫ਼ੀਆ ਵਲੋਂ ਵੇਚੀ ਜਾਣ ਵਾਲੀ ਸ਼ਰਾਬ ਦੇ ਕਰਨ ਜੋ ਮਨੁਖਤਾ ਦਾ ਘਾਣ ਕੀਤਾ ਗਿਆ ਹੈ। ਉਨ੍ਹਾਂ ਫ਼ੈਕਟਰੀਆਂ ਚਲਾਉਣ ਵਾਲਿਆਂ ਵਿਰੁੱਧ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਤੇ ਪੀੜਤ ਪਰਿਵਾਰਾਂ ਨੂੰ 25 -25 ਲੱਖ ਗ੍ਾਂਟ ਦਿੱਤੀ ਜਾਵੇ ਤੇ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਭਾਜਪਾ ਪੰਜਾਬ ਬੁਲਾਰੇ ਅਸ਼ੋਕ ਭਾਰਤੀ ਨੇ ਦੱਸਿਆ ਕਿ ਜੇ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਦੀ ਸਾਰ ਨਾ ਲਈ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਤਾਂ ਓਬੀਸੀ ਮੋਰਚਾ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ ਤੇ ਮੁੱਖ ਮੰਤਰੀ ਦੀ ਕੋਠੀ ਤੇ ਦਫ਼ਤਰ ਦਾ ਿਘਰਾਓ ਵੀ ਕਰੇਗਾ।

ਇਸ ਵਿਚ ਭਾਜਪਾ ਪ੍ਰਦੇਸ਼ ਮੈਂਬਰ ਵਿਜੇ ਸਿੰਗਲਾ, ਉਮੇਸ਼ ਸ਼ਰਮਾ, ਮੀਤ ਪ੍ਰਧਾਨ ਅਸ਼ੋਕ ਬਾਲਿਆਂਵਾਲੀ, ਪਿ੍ਰਤਪਾਲ ਬੀਬੀਵਾਲਾ, ਓਬੀਸੀ ਪ੍ਰਭਾਰੀ ਰਣਜੀਤ, ਮੀਡਿਆ ਪ੍ਰਭਾਰੀ ਮੁਨੀਸ਼ ਸ਼ਰਮਾ, ਮੰਡਲ ਪ੍ਰਧਾਨ ਰਮੇਸ਼ ਮਹਿਤਾ, ਯੁਵਾ ਮੋਰਚਾ ਪ੍ਰਧਾਨ ਸੰਦੀਪ ਅਗਰਵਾਲ, ਜਗਸੀਰ ਮਰਾੜ, ਜਤਿੰਦਰ ਅਰੋੜਾ, ਮੋਹਨ ਵਰਮਾ, ਕਾਂਸਲ, ਪ੍ਰਦੀਪ ਕਲੋਈ, ਇੰਦਰਜੀਤ ਚੋਹਾਨ, ਕਿ੍ਸ਼ਨ ਯਾਦਵ, ਯੋਗੇਸ਼ ਜੈਨ ਦੇ ਇਲਾਵਾ ਹੋਰ ਬਹੁਤ ਸਾਰੇ ਭਾਜਪਾ ਵਰਕਰ ਵੀ ਸ਼ਾਮਲ ਸਨ।