ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸਾਬਕਾ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਵਕੀਲ ਰਾਜਦੇਵ ਸਿੰਘ ਖਾਲਸਾ ਸ਼ੋ੫ਮਣੀ ਅਕਾਲੀ ਬਾਦਲ ਤੋਂ ਬਾਗੀ ਟਕਸਾਲੀਆਂ ਦੇ ਸਿਆਸੀ ਬੇੜੇ 'ਚ ਸਵਾਰ ਹੋ ਗਏ ਹਨ। ਸ਼੫ੋਮਣੀ ਅਕਾਲੀ ਦਲ ਟਕਸਾਲੀ ਦੇ ਪ੫ਧਾਨ ਰਣਜੀਤ ਸਿੰਘ ਬ੫ਹਮਪੁਰਾ ਮੈਂਬਰ ਪਾਰਲੀਮੈਂਟ, ਸੀਨੀਅਰ ਆਗੂ ਡਾ. ਰਤਨ ਸਿੰਘ ਅਜਨਾਲਾ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੰਤਰੀ ਪੰਜਾਬ ਸੇਵਾ ਸਿੰਘ ਸੇਖਵਾਂ ਦੀ ਹਾਜ਼ਰੀ 'ਚ ਰਾਜਦੇਵ ਸਿੰਘ ਖਾਲਸਾ ਨੇ ਆਪਣੀ ਸਥਾਨਕ ਰਿਹਾਇਸ 'ਤੇ ਸ਼ੋਮਣੀ ਅਕਾਲੀ ਦਲ ਟਕਸਾਲੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਿਠਆਲਾ, ਰਵਿੰਦਰ ਸਿੰਘ ਬ੫ਹਮਪੁਰਾ, ਅਮਰਪਾਲ ਸਿੰਘ ਬੋਨੀ ਤੇ ਰਾਜਦੇਵ ਸਿੰਘ ਖਾਲਸਾ ਦੇ ਸਮਰਥਕ ਭਰਵੀਂ ਗਿਣਤੀ 'ਚ ਹਾਜ਼ਰ ਸਨ। ਇਸ ਮੌਕੇ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਤੇ ਪੰਥ ਦੇ ਹਿੱਤਾਂ ਲਈ ਉਨ੍ਹਾਂ ਨੇ ਰਣਜੀਤ ਸਿੰਘ ਬ੫ਹਮਪੁਰਾ ਨਾਲ ਚੱਲਣ ਦਾ ਫੈਸਲਾ ਕੀਤਾ ਹੈ ਕਿਉਂਕਿ ਅਜੋਕੇ ਦੌਰ 'ਚ ਪੰਥ ਤੇ ਪੰਜਾਬ ਨੂੰ ਕੁਰਬਾਨੀਆਂ ਭਰੀ ਜ਼ਿੰਦਗੀ ਵਾਲੇ ਟਕਸਾਲੀ ਆਗੂਆਂ ਦੀ ਅਗਵਾਈ ਦੀ ਲੋੜ ਹੈ।

ਬਰਗਾੜੀ ਮੋਰਚੇ ਨਾਲ ਸਾਡਾ ਕੋਈ ਸਬੰਧ ਨਹੀਂ : ਬ੫ਹਮਪੁਰਾ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੫ਧਾਨ ਰਣਜੀਤ ਸਿੰਘ ਬ੫ਹਮਪੁਰਾ ਨੇ ਕਿਹਾ ਕਿ ਬਰਗਾੜੀ ਮੋਰਚੇ ਨਾਲ ਉਨ੍ਹਾਂ ਕੋਈ ਸਬੰਧ ਨਹੀਂ, ਬਰਗਾੜੀ ਮੋਰਚੇ ਦੇ ਆਗੂ ਵੀ ਹੁਣ ਦੋ ਧੜਿਆਂ 'ਚ ਵੰਡੇ ਜਾ ਚੁੱਕੇ ਹਨ। ਉਨ੍ਹਾਂ ਜ਼ੋਰਾ ਸਿੰਘ ਕਮਿਸ਼ਨ ਦੇ ਬਿਆਨ 'ਤੇ ਕਿਹਾ ਕਿ ਜੇਕਰ ਇਹ ਗੱਲ ਉਹ ਪਹਿਲਾਂ ਕਹਿੰਦੇ ਤਾਂ ਵੱਡੀ ਹੋਣੀ ਸੀ। ਬ੫ਹਮਪੁਰਾ ਨੇ ਬੇਅਦਬੀ ਮਾਮਲੇ ਤੋਂ ਬਾਅਦ ਚੋਣ ਲੜਨ 'ਤੇ ਜਿੱਥੇ ਸੰਗਤ ਤੋਂ ਮਾਫ਼ੀ ਮੰਗੀ, ਉੱਥੇ ਹੀ ਉਨ੍ਹਾਂ ਸ਼੫ੋਮਣੀ ਅਕਾਲੀ ਦਲ ਬਾਦਲ ਦੇ ਪ੫ਧਾਨ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ ਅੱਠ ਸਾਲ ਤੋਂ ਸੁਖਬੀਰ ਬਾਦਲ ਦੀ ਲੁੱਟ ਦੀ ਹਾਹਾਕਾਰ ਮਚੀ ਹੈ। ਉਨ੍ਹਾਂ ਕੇਪੀ ਐੱਸ ਗਿੱਲ ਦੀ ਕਿਤਾਬ 'ਤੇ ਟਿੱਪਣੀ ਕਰਦੇ ਹੋਏ ਭਰੀ ਸਭਾ 'ਚ ਗਿੱਲ ਨੂੰ ਬੁੱਚੜ ਕਿਹਾ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਪਾਰਟੀ ਅਸਤੀਫੇ ਤੋਂ ਚੁੱਪ 'ਤੇ ਬ੫ਹਮਪੁਰਾ ਨੇ ਵੀ ਚੁੱਪੀ ਸਾਧੀ। ਉਨ੍ਹਾਂ ਕਿਹਾ ਉਹ ਅਜੇ ਪਾਰਟੀ ਬਣਾ ਰਹੇ ਹਨ ਜਲਦ ਹੀ ਕੁਝ ਅਹਿਮ ਫੈਸਲੇ ਕਰਨਗੇ। ਉਨ੍ਹਾਂ ਕਿਹਾ ਕਿ ਮਾਝੇ 'ਚ ਸ਼੫ੋਮਣੀ ਅਕਾਲੀ ਦਲ ਬਾਦਲ ਨੂੰ ਵੱਡੀ ਢਾਹ ਲੱਗੇਗੀ, ਮਾਲਵੇ 'ਚ ਢਾਹ ਲਾਉਣ ਲਈ ਉਹ ਜਲਦੀ ਹੀ ਟਕਸਾਲੀਆਂ ਨਾਲ ਰਾਬਤਾ ਕਰ ਰਹੇ ਹਨ।

ਕਾਂਗਰਸ ਤੇ ਬਾਦਲ ਦਲੀਆਂ ਨਾਲ ਕਦੇ ਵੀ ਨਹੀਂ ਹੋਵੇਗਾ ਸਮਝੌਤਾ : ਸੇਖਵਾਂ

ਇਸ ਮੌਕੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਤੇ ਸ਼੫ੋਮਣੀ ਅਕਾਲੀ ਦਲ ਬਾਦਲ ਨਾਲ ਕਦੇ ਵੀ ਸਮਝੌਤਾ ਨਹੀਂ ਹੋਵੇਗਾ। ਪੰਜਾਬ 'ਚ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕ ਮੰਚ 'ਤੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤ ਲਈ ਸਭ ਤੋਂ ਸਹਿਯੋਗ ਲਿਆ ਜਾਵੇਗਾ ਤੇ ਸਹਿਯੋਗ ਦਿੱਤਾ ਜਾਵੇਗਾ।¢ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸ੫ੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਤੇ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਕੀਤਾ। ਇਸ ਕਰ ਕੇ ਕਾਂਗਰਸ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਸ਼੫ੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਨੂੰ ਲੁੱਟਿਆ ਹੈ। ਇਸ ਲਈ ਉਨ੍ਹਾਂ ਨੇ ਬਾਦਲ ਤੋਂ ਵੱਖਰੇ ਹੋ ਕੇ ਲੋਕਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨ ਦਾ ਯਤਨ ਕੀਤਾ ਹੈ। ਸੇਖਵਾਂ ਨੇ ਕਿਹਾ ਕਿ ਸਿੱਖਾਂ ਦੇ ਹਿੱਤਾਂ ਲਈ ਲੰਬੀ ਲੜਾਈ ਲੜਦਿਆਂ ਸੱਜਣ ਕੁਮਾਰ ਤੇ ਉਸ ਦੇ ਸਾਥੀਆਂ ਨੂੰ ਉਮਰ ਕੈਦ ਤੇ ਫਾਂਸੀ ਦੇ ਤਖਤੇ ਤਕ ਪਹੁੰਚਾ ਕੇ ਐੱਚਐੱਸ ਫੂਲਕਾ ਨੇ ਸਿੱਖਾਂ ਨੂੰ ਇਨਸਾਫ਼ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਐੱਚਐੱਸ ਫੂਲਕਾ ਨੇ ਕੈਬਨਿਟ ਮੰਤਰੀ ਦਾ ਅਹੁਦਾ ਤਿਆਗ ਕੇ ਇਤਿਹਾਸਕ ਕੁਰਬਾਨੀ ਦਿੱਤੀ ਹੈ। ਬਾਦਲ ਪਰਿਵਾਰ ਦੇ ਕਬਜ਼ੇ 'ਚੋਂ ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਨੂੰ ਛੁਡਾਉਣ ਦੇ ਲਈ ਟਕਸਾਲੀ ਪੰਥਕ ਪਾਰਟੀ ਐੱਚਐੱਸ ਫੂਲਕਾ ਦਾ ਸਮਰਥਨ ਕਰਦੀ ਹੈ।