v> ਗੁਰਤੇਜ ਸਿੰਘ ਸਿੱਧੂ, ਬਠਿੰਡਾ : ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਪਾਵਰਕਾਮ ਨੇ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਉੱਤੇ ਟੰਗਦੇ ਹੋਏ ਵਰਕਰਾਂ ਦੀ ਹਾਲੇ ਤਕ ਤਨਖ਼ਾਹ ਨਹੀਂ ਪਾਈ। ਜਦਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਲਾਕਡਾਊਨ ਕਰਨ ਸਮੇਂ ਇਹ ਐਲਾਨ ਕੀਤੇ ਗਏ ਸੀ ਕਿ ਘੱਟ ਤਨਖ਼ਾਹਾਂ ਵਾਲੇ ਵਰਕਰਾਂ ਦੀ ਤਨਖ਼ਾਹ ਸਮੇਂ ਉੱਤੇ ਪਾਈ ਜਾਵੇਗੀ ਤੇ ਕਿਸੇ ਵੀ ਵਰਕਰ ਦੀ ਤਨਖ਼ਾਹ ਕੱਟੀ ਨਹੀ ਜਾਵੇਗੀ। ਅੱਜ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਠੇਕਾ ਵਰਕਰਾਂ ਦੀ ਤਨਖ਼ਾਹ ਨਹੀਂ ਪਾਈ ਗਈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਦੇ ਮੁਤਾਬਿਕ ਬਿਜਲੀ ਵਿਭਾਗ ਨੂੰ ਵੀ ਜ਼ਰੂਰੀ ਤੇ ਅਪਾਤਕਾਲ ਸੇਵਾਵਾਂ ਦੀ ਸੂਚੀ ਵਿਚ ਦਰਜ ਕੀਤਾ ਗਿਆ ਹੈ ਪਰ ਬਿਜਲੀ ਮੁਲਾਜ਼ਮਾ ਨੂੰ ਕਰੋਨਾ ਵਾਇਰਸ ਦੌਰਾਨ ਬੀਮੇ ਦੀ ਸੁਵਿਧਾ ਚੋਂ ਬਾਹਰ ਰੱਖਿਆ ਗਿਆ ਹੈ। ਬਿਜਲੀ ਕਾਮਿਆਂ ਨੂੰ ਵੀ ਬੀਮੇ ਦੀ ਸੁਵਿਧਾ ਦਿੱਤੀ ਜਾਵੇ। ਸੈਕਟਰੀ ਕਰਮਜੀਤ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਵਿਚ ਵੀ ਬਿਜਲੀ ਵਿਭਾਗ ਦੇ ਠੇਕਾ ਆਧਾਰਿਤ (ਥਰਮਲ ਚ ਸਰਪਲਸ) ਤੇ ਸਮੂਹ ਬਿਜਲੀ ਕਾਮੇ ਐਮਰਜੈਂਸੀ ਡਿਊਟੀ ਉੱਤੇ ਨਿਰਵਿਘਨ 24 ਘੰਟੇ ਸਪਲਾਈ ਚਾਲੂ ਰੱਖਣ ਦੇ ਲਈ ਫੀਲਡ ਤੇ ਸਬ ਸਟੇਸ਼ਨਾਂ ਗਰਿਡਾਂ ਉੱਤੇ ਡਿਊਟੀਆਂ ਨਿਭਾਆ ਰਹੇ ਹਨ। ਉਥੇ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਪ੍ਰਚਾਰ ਕਰਕੇ ਸਾਵਧਾਨੀਆਂ ਰੱਖਣ ਲਈ ਸੁਚੇਤ ਕਰ ਰਹੇ ਹਨ। ਇਕਬਾਲ ਸਿੰਘ ਪੂਹਲਾ ਨੇ ਕਿਹਾ ਕਿ ਇਸ ਮਨੁੱਖੀ ਆਫ਼ਤ ਦੇ ਸਮੇਂ ਜਿੱਥੇ ਇਹ ਮੁਲਾਜ਼ਮ ਪੂਰੀ ਤਨਦੇਹੀ ਨਾਲ ਸੇਵਾਵਾ ਦੇ ਰਹੇ ਹਨ ਉੱਥੇ ਹੀ ਪੰਜਾਬ ਸਰਕਾਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਵੀ ਫਰਜ਼ ਬਣਦਾ ਹੈ ਕਿ ਠੇਕਾ ਮੁਲਾਜ਼ਮਾਂ ਦੀਆਂ ਤਨਖ਼ਾਹ ਸਮੇਂ ਸਿਰ ਪਾਈ ਜਾਵੇ। ਜਥੇਬੰਦੀ ਨੇ ਮੰਗ ਕੀਤੀ ਕਿ ਜੋ ਭਾਰਤ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਸੈਲਰੀ ਚੋਂ ਪੀਐੱਫ ਨਹੀਂ ਕੱਟਿਆ ਜਾਵੇਗਾ ਉਹ ਵਰਕਰਾਂ ਦੀ ਸੈਲਰੀ ਚੋਂ ਨਹੀ ਕੱਟਿਆ ਜਾਵੇਗਾ।ਇਸ ਕਾਰਨ ਸਾਡੀ ਤਨਖ਼ਾਹ ਪੀਐੱਫ ਸਮੇਤ ਜਲਦੀ ਪਾਈ ਜਾਵੇ। ਇਸ ਮੌਕੇ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਮਨੇਜਮੈਂਟ ਉੱਤੇ ਇਹ ਦੋਸ਼ ਲਾਇਆ ਕਿ ਵਰਕਰਾਂ ਨੂੰ ਫੀਲਡ ਵਿਚ ਕੰਮ ਕਰਨ ਲਈ ਜ਼ਰੂਰੀ ਸਾਜ਼ੋ ਸਾਮਾਨ ਟੂਲ ਕਿੱਟਾ ਤੇ ਕਰੋਨਾ ਮਹਾਮਾਰੀ ਤੋਂ ਬਚਣ ਲਈ ਸੈਨੀਟਾਈਜ਼ਰ ਤੇ ਦਸਤਾਨੇ ਮਾਸਕ ਤੇ ਕੰਰਟ ਤੋਂ ਬਚਣ ਲਈ ਸੈਫਟੀ ਉਪਕਰਨ ਵੀ ਮੁਹੱਈਆ ਨਹੀਂ ਕਰਵਾਏ ਜਾ ਰਹੇ। ਇਹ ਸੈਫਟੀ ਕਿੱਟਾ ਜਲਦ ਮੁਹੱਇਆ ਕਰਵਾਇਆ ਜਾਣ ਉੱਤੇ ਐਰਜੈਂਸੀ ਡਿਊਟੀ ਕਾਰਨ ਵਰਕਰ ਮਹਾਮਾਰੀ ਦੀ ਮਾਰ ਹੇਠ ਆ ਸਕਦੇ ਹਨ। ਇਸ ਮੌਕੇ ਪ੍ਰੈਸ ਸੱਕਤਰ ਕਿਰਪਾਲ ਸਿੰਘ ਮੱਲੀ ਨੇ ਦੱਸਿਆ ਕਿ ਵਰਕਰ ਰਾਧੇ ਸਾਮ ਕਰਫ਼ਿਊ ਚ ਡਿਊਟੀ ਦੌਰਾਨ ਕੰਰਟ ਲਗਣ ਕਾਰਨ ਮੌਤ ਦੇ ਮੂੰਹ ਚ ਜਾ ਪਿਆ ਸੀ ਦੇ ਪਰਿਵਾਰ ਨੂੰ ਬਣਦਾ ਮੁਆਵਜਾ ਤੇ ਹੋਰ ਸਹੂਲਤਾਂ ਜਲਦੀ ਦਿੱਤੀਆਂ ਜਾਣ। ਸਮੂਹ ਬਿਜਲੀ ਕਾਮਿਆਂ ਨੂੰ ਬੀਮੇ ਵਿਚ ਸ਼ਾਮਲ ਕੀਤਾ ਜਾਵੇ ਤੇ ਰਾਧੇ ਸ਼ਾਮ ਦੀ ਪਤਨੀ ਨੂੰ ਬੀਮਾ ਤੇ ਪਤੀ ਦੀ ਜਗਾ ਤੇ ਨੌਕਰੀ ਦਿੱਤੀ ਜਾਵੇ।

Posted By: Sarabjeet Kaur