ਦਲਜੀਤ ਸਿੰਘ ਭੱਟੀ, ਰਾਮਪੁਰਾ ਫੂਲ : ਪਿੰਡ ਮਹਿਰਾਜ ਦੇ ਕੁੱਝ ਵਿਅਕਤੀਆਂ ਵੱਲੋਂ ਵੀਰਵਾਰ ਰਾਤ ਨੂੰ ਗਰਿੱਡ ਉਪਰ, ਆਨ ਡਿਊਟੀ ਹਰਜੱਸ ਸਿੰਘ ਨਾਲ ਖਿੱਚ ਧੂਹ ਅਤੇ ਦੁਰਵਿਹਾਰ ਕਰਨ ਤੋਂ ਬਾਅਦ ਗੱਡੀ ਰਾਹੀ ਅਗਵਾ ਕਰ ਲਿਆਲ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਆਗੂਆਂਪ੍ਰਧਾਨ ਜਗਦੀਸ਼ ਰਾਮਪੁਰਾ ਅਤੇ ਹਰਜਸ ਸਿੰਘ ਨੇ ਇਸ ਘਟਨਾ ਦੀ ਜੱਥੇਬੰਦੀਆਂ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜੱਥੇਬੰਦੀਆ ਨੇ ਫੈਸਲਾ ਕੀਤਾ ਹੈ ਕਿ ਬਿਜਲੀ ਮੁਲਾਜ਼ਮ ਮਹਿਰਾਜ ਵਿਖੇ ਆਪਣੀ ਡਿਊਟੀ ਸਵੇਰੇ 9 ਵਜੇ ਤੋਂ 5 ਵਜੇ ਤਕ ਹੀ ਕਰਿਆ ਕਰਨਗੇ। ਇੰਪਲਾਈਜ਼ ਫੈਡਰੇਸ਼ਨ ਵਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਇਨਾਂ੍ਹ ਸ਼ਰਾਰਤੀ ਵਿਅਕਤੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਮਹਿਰਾਜ ਪਿੰਡ ਵਿਚ ਬਿਜਲੀ ਮੁਲਾਜ਼ਮਾਂ ਵੱਲੋਂ ਫੀਡਰ ਵਿਚ ਨੁਕਸ ਤੇ ਕੰਪਲੇਟ ਠੀਕ ਨਹੀਂ ਕੀਤੀ ਜਾਵੇਗੀ , ਕਿਉਂਕਿ ਇਨਾਂ੍ਹ ਵਿਅਕਤੀਆਂ ਵੱਲੋਂ ਮਹਿਰਾਜ ਗਰਿੱਡ 'ਤੇ ਪਹਿਲਾਂ ਵੀ ਗੁੰਡਾਗਰਦੀ ਕੀਤੀ ਗਈ ਹੈ, ਜਿਸ ਸਬੰਧੀ ਥਾਣਾ ਰਾਮਪੁਰਾ ਅਤੇ ਡੀਐਸਪੀ ਫੂਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਪਰ ਇਨਾਂ੍ਹ ਵਿਅਕਤੀਆਂ ਦੇ ਖਿਲਾਫ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਉਨਾਂ੍ਹ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਜੱਥੇਬੰਦੀਆ ਵਲੋਂ ਸ਼ਹਿਰ ਵਿਚ ਪੁਲਿਸ ਅਧਿਕਾਰੀਆਂ ਦੇ ਖ਼ਲਿਾਫ਼ ਵੱਡਾ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਮੁਖੀ ਰਾਮਪੁਰਾ ਨਾਲ ਗੱਲ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਇਸ ਸਬੰਧੀ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ। ਅੱਜ ਸਹਿਰ ਵਿਚ ਮੰਤਰੀ ਸਾਹਿਬ ਆਏ ਹਨ, ਮੈਂ ਉਨਾਂ੍ਹ ਦੇ ਨਾਲ ਹਾਂ, ਬਾਅਦ ਵਿਚ ਗੱਲ ਕਰਿਓ। ਇਸ ਮੌਕੇ ਜਗਦੀਸ਼ ਰਾਮਪੁਰਾ, ਜਗਜੀਤ ਸਿੰਘ ਲਹਿਰਾ, ਪਰਵਿੰਦਰ ਸਿੰਘ ਬਿੱਟੂ, ਹਰਪਾਲ ਸਿੰਘ ਟੱਲੇਵਾਲੀ, ਹਰਜਸ ਸਿੰਘ, ਅਮਨ ਸਿੰਘ, ਗੁਰਜੰਟ ਸਿੰਘ ਜੰਟੀ, ਬਲਵਿੰਦਰ ਸਿੰਘ, ਜਗਤਾਰ ਸਿੰਘ ਟੱਲੇਵਾਲੀ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਕਰਮਜੀਤ ਸਿੰਘ ਲਹਿਰਾ ਹਾਜ਼ਰ ਸਨ।