ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਦਲਿਤ ਵਰਗ ਨਾਲ ਸਬੰਧਤ ਸ਼ਿਕਾਇਤ ਕਰਤਾ ਕੁਲਵਿੰਦਰ ਸਿੰਘ ਦਾ ਪੱਖ ਸੁਣਨ ਲਈ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਉਕਤ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਸ਼ਿਕਾਇਤ ਕਰਤਾ ਕੁਲਵਿੰਦਰ ਸਿੰਘ ਨੇ ਪੂਨਮ ਕਾਂਗੜਾ ਨੂੰ ਦੱਸਿਆ ਕਿ ਪੰਚਾਇਤ ਵੱਲੋਂ ਕੁੱਝ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਉਨਾਂ੍ਹ ਨੂੰ ਤੰਗ ਪੇ੍ਸ਼ਾਨ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਹਰ ਫੈਸਲੇ ਦਾ ਸਵਾਗਤ ਕਰਦੇ ਹਨ ਪਰੰਤੂ ਸਿਰਫ਼ ਉਨਾਂ੍ਹ ਨੂੰ ਹੀ ਟਾਰਗੇਟ ਕਰਨਾ ਨਾ ਇਨਸਾਫੀ ਹੈ। ਇਸ ਮੌਕੇ ਪੂਨਮ ਕਾਂਗੜਾ ਨੇ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਐੱਸਸੀ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਪੇ੍ਸ਼ਾਨ ਨਾ ਕਰਨ। ਉਨਾਂ੍ਹ ਇਹ ਵੀ ਕਿਹਾ ਕਿ ਸਰਕਾਰ ਦੇ ਹਰ ਹੁਕਮ ਦੀ ਇੰਨ੍ਹ ਬਿੰਨ੍ਹ ਪਾਲਣਾ ਕਰਨ ਪਰੰਤੂ ਐੱਸਸੀ ਵਰਗ ਨਾਲ ਕਿਸੇ ਵੀ ਤਰਾਂ੍ਹ ਦਾ ਭੇਦਭਾਵ ਨਾ ਕੀਤਾ ਜਾਵੇ। ਪੂਨਮ ਕਾਂਗੜਾ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਐੱਸਸੀ ਵਰਗ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ। ਇਸ ਉਪਰੰਤ ਪੂਨਮ ਕਾਂਗੜਾ ਨੇ ਬਠਿੰਡਾ ਦੇ ਰੈਸਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 17 ਸ਼ਿਕਾਇਤਾਂ ਸੁਣੀਆਂ, ਜਿਨਾਂ੍ਹ ਵਿਚੋਂ 15 ਸ਼ਿਕਾਇਤਾਂ ਦਾ ਮੌਕੇ 'ਤੇ ਹੀ ਹੱਲ ਕਰਵਾਇਆ ਗਿਆ। ਇਸ ਮੌਕੇ ਲਖਵਿੰਦਰ ਸਿੰਘ ਤਹਿਸੀਲਦਾਰ ਭੁੱਚੋ, ਹਰਵਿੰਦਰ ਸਿੰਘ ਡੀਐਸਪੀ ਭੁੱਚੋ, ਬਲਕਾਰ ਸਿੰਘ ਡੀਐਸਪੀ (ਡੀ) ਬਠਿੰਡਾ, ਚਰਨਜੀਵ ਲਾਂਬਾ ਡੀਐਸਪੀ ਸਿਟੀ-1 ਬਠਿੰਡਾ, ਜਗਮੋਹਨ ਸਿੰਘ ਜ਼ਲਿ੍ਹਾ ਭਲਾਈ ਅਫ਼ਸਰ, ਸੁਖਦੀਪ ਸਿੰਘ ਬੀਡੀਪੀਓ ਗੋਨਿਆਣਾ, ਪਰਵਿੰਦਰ ਸਿੰਘ ਐਸਐਚਓ, ਵਰਨ ਕੁਮਾਰ ਐਸਐਚਓ ਤੋਂ ਇਲਾਵਾ ਕਰਨ ਕੁਮਾਰ ਓਐਸਡੀ ਮੈਡਮ ਪੂਨਮ ਕਾਂਗੜਾ, ਇੰਦਰਜੀਤ ਨੀਲੂ ਸੰਗਰੂਰ, ਜਰਨੈਲ ਸਿੰਘ ਸਰਪੰਚ ਬੱਲੂਆਣਾ, ਰੁਪਿੰਦਰ ਸਿੰਘ ਕੋਟਫੱਤਾ ਆਦਿ ਹਾਜ਼ਰ ਸਨ।