ਹਰਕ੍ਰਿਸ਼ਨ ਸ਼ਰਮਾ, ਬਠਿੰਡਾ : 'ਬਸੰਤ ਪੰਚਮੀਂ' ਨੂੰ ਮਨਾਉਂਦਿਆਂ ਘਰਾਂ ਦੀਆਂ ਛੱਤਾਂ 'ਤੇ ਬੱਚੇ, ਨੌਜਵਾਨਾਂ ਤੇ ਬਜ਼ੁਰਗਾਂ ਨੇ ਜਿੱਥੇ ਪਤੰਗ ਬਾਜ਼ੀ ਕਰਕੇ ਕਾਫ਼ੀ ਆਨੰਦ ਲਿਆ, ਉਥੇ ਹੀ ਪੁਲਿਸ ਵੀ ਚਾਈਨਾ ਡੋਰ ਨਾਲ ਪਤੰਗਬਾਜ਼ਾਂ ਨੂੰ ਪਤੰਗ ਉਡਾਉਣ ਤੋਂ ਰੋਕਣ ਦੀਆਂ ਕੋਸ਼ਿਸਾਂ ਕਰਦੀ ਨਜ਼ਰ ਆਈ। ਭਾਵੇਂਕਿ ਪੁਲਿਸ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੀ ਸੂਹ ਲੈਂਦੀਆਂ ਰਹੀਆਂ, ਪਰ ਜ਼ਿਆਦਾਤਰ ਲੋਕਾਂ ਨੂੰ ਇਸ ਤੋਂ ਰੋਕਣ ਵਿੱਚ ਅਸਫ਼ਲ ਰਹੀ। ਕੁੱਝ ਬੱÎਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਂਦਿਆਂ ਫੜਿ੍ਹਆ ਵੀ ਗਿਆ, ਪਰ ਛੱਡ ਦਿੱਤਾ ਗਿਆ। ਜਦੋਂਕਿ ਦੂਜੇ ਪਾਸੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਈ ਲੋਕਾਂ ਨੇ ਬਠਿੰਡਾ ਸ਼ਹਿਰ 'ਚ ਡੇਰੇ ਲਗਾ ਕੇ ਵੱਡੀ ਗਿਣਤੀ 'ਚ ਬੱਚਿਆਂ ਨੂੰ ਗੁਬਾਰੇ ਵੇਚੇ ਅਤੇ ਇਨ੍ਹਾਂ ਦੁਆਰਾ ਦੋ ਦਿਨਾਂ ਤੋਂ ਇੱਥੇ ਹੀ ਡੇਰੇ ਲਗਾਏ ਹੋਏ ਹਨ। ਮੂੰਹ ਹਨ੍ਹੇਰੇ ਹੀ ਛੱਤਾਂ 'ਤੇ ਅੱਜ ਸਾਊਂਡ ਸਿਸਟਮ ਲਗਾ ਲਏ ਤੇ ਪਤੰਗਾਂ ਅਸਮਾਨੀ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ। ਕਾਲੇ, ਪੀਲੇ, ਨੀਲੇ ਪਤੰਗਾਂ ਦੇ ਇਲਾਵਾ ਪ੍ਧਾਨਮੰਤਰੀ ਨਰਿੰਦਰ ਮੋਦੀ, ਆਲ ਇੰਡੀਆ ਕਾਂਗਰਸ ਦੇ ਪ੍ਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਪਿ੍ੰਯਕਾ ਗਾਂਧੀ ਦੀਆਂ ਫੋਟੋਆਂ ਵਾਲੇ ਪਤੰਗ ਵੀ ਅਸਮਾਨ 'ਚ ਉਡਾਰੀਆਂ ਲਗਾਉਂਦੇ ਨਜ਼ਰੀਂ ਆਏ। ਪਰਸ ਰਾਮ ਨਗਰ ਦੇ ਅੰਡਰ ਬਿ੍ਜ ਨਜ਼ਦੀਕ ਗੁਬਾਰੇ ਵੇਚਣ ਵਾਲਿਆਂ ਦੀ ਭੀੜ ਹੀ ਲੱਗੀ ਹੋਈ ਸੀ। ਬੁਢਲਾਡੇ ਦੇ ਰਹਿਣ ਵਾਲੇ ਮਨੋਜ ਤੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਦੋ ਦਿਨਾਂ ਲਈ ਗੁਬਾਰੇ ਵੇਚਣ ਆਏ ਹਨ, ਜਦੋਂਕਿ ਫਾਜ਼ਿਲਕਾ ਦੇ ਕੁਝ ਵਿਅਕਤੀ ਇੱਥੇ ਆ ਕੇ ਗੈਸੀ ਗੁਬਾਰੇ ਭਰ ਭਰ ਵੇਚ ਰਹੇ ਸਨ। ਇਨ੍ਹਾਂ ਗੈਸੀ ਟੈਂਕੀਆਂ ਦੇ ਗਰਮ ਹੋਣ 'ਤੇ ਵਾਰ ਵਾਰ ਪਾਣੀ ਪਾ ਪਾ ਠੰਢਾ ਕਰ ਰਹੇ ਸਨ, ਜਦੋਂਕਿ ਇਸ ਨਾਲ ਕਦੋਂ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਿਹਾ। ਜਿਸ ਬਾਰੇ ਪ੍ਸ਼ਾਸਨ ਬੇਖਬਰ ਦਿਖਾਈ ਦਿੱਤਾ। ਡੀਐੱਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਚਾਈਨਾ ਡੋਰ ਦੇ ਮਾਮਲੇ 'ਚ ਪੁਲਿਸ ਗੰਭੀਰ ਹੈ ਤੇ ਇਸ ਲਈ ਲੱਗਪਗ 22 ਟੀਮਾਂ ਬਣਾਈਆਂ ਸਨ। ਇਨ੍ਹਾਂ ਦੁਆਰਾ ਲਗਾਤਾਰ ਸ਼ਹਿਰ 'ਚ ਚਾਈਨਾ ਡੋਰ 'ਤੇ ਰੋਕ ਲਗਾਉਣ ਦੀਆਂ ਕੋਸ਼ਿਸਾਂ ਚੱਲਦੀਆਂ ਰਹੀਆਂ। ਕੁੱਝ ਬੱਚੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਫੜ੍ਹੇ ਸਨ, ਪਰ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ ਅਤੇ ਇਸ ਡੋਰ ਨਾਲ ਪਤੰਗ ਉਡਾਉਣ ਤੋਂ ਵਰਜਿਆ ਹੈ।