ਗੁਰਤੇਜ ਸਿੱਧੂ, ਬਠਿੰਡਾ : ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 1 ਕਿੱਲੋ 300 ਗ੍ਰਾਮ ਅਫੀਮ ਅਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸੰਗਤ ਮੰਡੀ ਦੀ ਪੁਲਸ ਨੇ ਬਠਿੰਡਾ ਡੱਬਵਾਲੀ ਰੋਡ ਤੇ ਨਾਕੇਬੰਦੀ ਦੌਰਾਨ ਪਿੰਡ ਜੱਸੀ ਬਾਗ ਵਾਲੀ ਦੇ ਬੱਸ ਅੱਡੇ ਨੇੜੇ ਡੱਬਵਾਲੀ ਵੱਲ ਤੋਂ ਆ ਰਹੀ ਇਕ ਫਾਰਚੂਨਰ ਗੱਡੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ ਇਕ ਕਿੱਲੋ ਤਿੱਨ ਸੌ ਗ੍ਰਾਮ ਅਫੀਮ ਅਤੇ ਪੰਜਾਹ ਪੰਜਾਬ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੇ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਦਿਆਲਪੁਰਾ ਹਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕੋਠਾ ਗੁਰੂ ਵਜੋਂ ਹੋਈ ਹੈ ਪੁਲਸ ਨੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਇਸੇ ਤਰ੍ਹਾਂ ਹੀ ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹਰਿਆਣਾ ਦੀ ਬਣੀ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਦੀ ਸੀਮਾ ਤੇ ਪਿੰਡ ਡੂੰਮਵਾਲੀ ਵਿਖੇ ਨਾਕੇ ਦੌਰਾਨ ਪੁਲਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਰੋਕ ਇਹ ਤਲਾਸ਼ੀ ਲਈ ਤਾਂ ਉਸ ਕੋਲੋਂ ਬਾਰਾਂ ਬੋਤਲਾਂ ਦੇਸੀ ਨਾਲ ਤਾ ਅਤੇ ਬਾਰਾਂ ਬੋਤਲਾਂ ਬੀਅਰ ਕਿੰਗਫਿਸ਼ਰ ਦੀਆਂ ਬਰਾਮਦ ਹੋਈਆਂ। ਪੁਲੀਸ ਨੇ ਕਥਿਤ ਦੋਸ਼ੀ ਚਮਕੌਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਗਿਦੜਬਾਹਾ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਉਕਤ ਵਿਅਕਤੀ ਸ਼ਰਾਬ ਹਰਿਆਣਾ ਤੋਂ ਲਿਆ ਕੇ ਪੰਜਾਬ ਚ ਵੇਚਣ ਦਾ ਧੰਦਾ ਚਲਾ ਰਿਹਾ। ਪੁਲਸ ਨੇ ਉਸ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Posted By: Sunil Thapa