ਗੁਰਤੇਜ ਸਿਘ, ਬਠਿੰਡਾ : ਥਾਣਾ ਥਰਮਲ ਦੀ ਪੁਲਿਸ ਨੇ ਦੋ ਸਕੀਆਂ ਭੈਣਾਂ ਨੂੰ ਗ੍ਰਿਫਤਾਰ ਕਰ ਕੇ ਹੈਰੋਇਨ ਬਰਾਮਦ ਕੀਤੀ ਹੈ। ਫੜੀਆਂ ਗਈਆਂ ਕਥਿਤ ਦੋਸ਼ਣਾਂ ਦੀ ਪਛਾਣ ਪ੍ਰਤੀਗਿਆ ਤੇ ਨਕੀਤਾ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਭੈਣਾਂ ਆਰਕੈਸਟਰਾ 'ਚ ਕੰਮ ਕਰਦੀਆਂ ਹਨ ਜਿਸ ਦੀ ਆੜ 'ਚ ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਸਥਾਨਕ ਸ਼ਹਿਰ 'ਚ ਵੇਚਦੀਆਂ ਸਨ। ਐੱਸ ਆਈ ਗੁਰਦਾਸ ਸਿੰਘ ਨੇ ਦੱਸਿਆ ਕਿ ਸਥਾਨਕ ਗੋਨਿਆਣਾ ਰੋਡ ਤੇ ਸਥਿਤ ਐੱਨ ਐੱਫ ਐੱਲ ਕਾਲੋਨੀ ਵਿਚ ਕੀਤੀ ਜਾ ਰਹੀ ਗਸ਼ਤ ਦੌਰਾਨ ਦੋ ਔਰਤਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਚੌਦਾਂ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ਣਾਂ ਨੇਪਾਲ ਦੀਆਂ ਰਹਿਣ ਵਾਲੀਆਂ ਹਨ ਪ੍ਰਤਿੱਗਿਆ ਦਾ ਵਿਆਹ ਪੰਜਾਬ ਵਿੱਚ ਰਹਿਣ ਵਾਲੇ ਮੋਹਨ ਸਿੰਘ ਨਾਲ ਹੋਇਆ ਸੀ ਪਰ ਪਤੀ ਦੀ ਮੌਤ ਤੋਂ ਬਾਅਦ ਉਹ ਆਰਕੈਸਟਰਾ ਵਿੱਚ ਕੰਮ ਕਰਨ ਲੱਗ ਪਈ ਅਤੇ ਆਪਣੀ ਭੈਣ ਨ ਕੀਤਾ ਨੂੰ ਆਪਣੇ ਕੋਲ ਬੁਲਾ ਲਿਆ ਆਰਕੈਸਟਰਾ ਵਿੱਚ ਕੰਮ ਕਰਦੇ ਹੋਏ ਉਕਤ ਔਰਤਾਂ ਨਸ਼ਾ ਕਰਨ ਦੀਆਂ ਆਦੀ ਹੋ ਗਈਆਂ ਸੀ ਤੇ ਨਸ਼ੇ ਦੀ ਪੂਰਤੀ ਲਈ ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਣ ਲੱਗ ਪਈਆਂ ।

Posted By: Seema Anand