ਦਲਜੀਤ ਸਿੰਘ ਭੱਟੀ, ਰਾਮਪੁਰਾ ਫੂਲ : ਕਸਬਾ ਫੂਲ ਦੇ ਕਿਸਾਨ ਕੇਵਲ ਸਿੰਘ ਪੁੱਤਰ ਮੇਜਰ ਸਿੰਘ ਸੋਹੀ ਦੀ ਅਣਪਛਾਤੇ ਦੋ ਬਿਹਾਰੀਆਂ ਵਲੋਂ ਜੇਬ ਕੱਟ ਕੇ 50 ਹਜ਼ਾਰ ਰੁਪਏ ਚੋਰੀ ਹੋਣ ਦੀ ਸੂਚਨਾ ਪ੍ਰਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਕਿਸਾਨ ਕੇਵਲ ਸਿੰਘ ਨੇ ਦੱਸਿਆ ਕਿ ਉਹ ਿਢੱਲੋਂ ਆੜ੍ਹਤ ਸੈਂਟਰ ਵਾਲਿਆਂ ਦੇ ਕਣਕ ਦੀ ਫਸ਼ਲ ਦਾ ਹਿਸਾਬ ਕਰਨ ਗਏ ਸੀ। ਹਿਸਾਬ ਕਰਕੇ ਉਹ ਆਰਐਸ ਪੈਸਟੀਸਾਇਜ ਫੂਲੇ ਵਾਲਿਆਂ ਦੇ ਰੇਅ-ਸਪੇ੍ਅ ਦਾ ਹਿਸਾਬ ਕਿਤਾਬ ਕਰਨ ਉਨਾਂ੍ਹ ਦੀ ਦੁਕਾਨ 'ਤੇ ਚਲਾ ਗਿਆ ਅਤੇ ਉਨਾਂ੍ਹ ਦੇ ਪੈਸਿਆਂ ਤੋਂ ਇਲਾਵਾ ਅਲੱਗ 50 ਹਜ਼ਾਰ ਰੁਪਏ ਉਨਾਂ੍ਹ ਨੇ ਆਪਣੇ ਕੁੜਤੇ ਦੇ ਗੀਜੇ ਵਿਚ ਪਾਏ ਹੋਏ ਸਨ। ਉਨਾਂ੍ਹ ਦੱਸਿਆ ਕਿ ਆਰਐਸ ਵਾਲਿਆਂ ਦੀ ਦੁਕਾਨ 'ਤੇ ਦੋ ਬਿਹਾਰੀ (ਭਈਏ) ਆਏ ਅਤੇ ਉਹ ਮੇਰੇ ਨਾਲ ਹੀ ਬੈਂਚ 'ਤੇ ਬੈਠ ਗਏ ਅਤੇ ਉਨਾਂ੍ਹ ਨੇ ਮਿਰਚਾਂ ਦੇ ਬੂਟਿਆਂ 'ਤੇ ਿਛੜਕਣ ਲਈ ਦਵਾਈ ਮੰਗੀ। ਅਸੀ ਆਪਣਾ ਹਿਸਾਬ ਕਰੀਂ ਜਾਂਦੇ ਸੀ ਅਤੇ ਜਦੋਂ ਮੈਂ ਆਪਣੇ ਕੁੜਤੇ ਦੇ ਗੀਜੇ ਵਿਚ ਹੱਥ ਮਾਰਿਆ ਤਾਂ ਗੀਜਾ ਖਾਲੀ ਸੀ। ਉਨਾਂ੍ਹ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਉਨਾਂ੍ਹ ਦਾ 50 ਹਜ਼ਾਰ ਬਿਹਾਰੀ (ਭਈਏ) ਕੱਢਕੇ ਲੈ ਗਏ। ਇਸ ਤੋਂ ਬਾਅਦ ਵਿਚ ਅਸੀਂ ਉਨਾਂ੍ਹ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਨੇੜਲੀ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚੋਂ ਉਨਾਂ੍ਹ ਦੀਆਂ ਤਸ਼ਵੀਰਾਂ ਵੀ ਵੇਖੀਆਂ ਪਰ ਉਹ ਨਹੀਂ ਮਿਲੇ। ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਸਿਟੀ ਰਾਮਪੁਰਾ ਵਿਖੇ ਉਨਾਂ੍ਹ ਵੱਲੋਂ ਸਿਕਾਇਤ ਦਰਜ਼ ਕਰਵਾ ਦਿੱਤੀ ਗਈ ਹੈ।