ਭੋਲਾ ਸਿੰਘ ਮਾਨ, ਮੌੜ ਮਡੀ : ਮੌੜ ਵਾਸੀਆਂ ਦੀ ਪਿਛਲੇ 50 ਸਾਲਾਂ ਤੋਂ ਫਾਇਰ ਬਿ੍ਗੇਡ ਦੀ ਮੰਗ ਨੂੰ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਪੂਰਾ ਕਰਦੇ ਹੋਏ ਅੱਜ ਨਗਰ ਕੌਂਸਲ ਮੌੜ ਦੇ ਦਫ਼ਤਰ ਵਿਖੇ ਫਾਇਰ ਬਿ੍ਗੇਡ ਦੀ ਗੱਡੀ ਨੂੰ ਸੈਕੜਿਆਂ ਦਾ ਤਦਾਦ ਵਿਚ ਇਕੱਤਰ ਹੋਏ ਇਲਾਕਾ ਵਾਸੀਆਂ ਦੀ ਮੌਜੂਦਗੀ 'ਚ ਨਗਰ ਕੌਂਸਲ ਦੇ ਸਪੁਰਦ ਕਰ ਦਿੱਤਾ। ਇਸ ਮੌਕੇ ਉਨਾਂ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਹਮ ਮਹਿੰਦਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੌੜ ਮੰਡੀ ਅੰਦਰ ਸਪਿਨਟੈਕਸਾਂ, ਸ਼ੈਲਰਾਂ ਤੋਂ ਇਲਾਵਾ ਇਲਾਕੇ ਅੰਦਰ ਵੱਡੇ ਰਕਬੇ 'ਚ ਖੇਤੀ ਹੁੰਦੀ ਹੈ। ਮੌੜ ਇਲਾਕੇ 'ਚ ਫਾਇਰ ਬਿ੍ਗੇਡ ਨਾ ਹੋਣ ਕਾਰਨ ਕਈ ਵਾਰ ਅੱਗ ਲੱਗਣ ਦੀਆਂ ਵਪਾਰੀਆਂ ਘਟਨਾਵਾਂ ਕਾਰਨ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਚੁੱਕਿਆ ਹੈ, ਜਿਸ ਕਾਰਨ ਇਲਾਕਾ ਵਾਸੀ ਪਿਛਲੀ ਅੱਧੀ ਸਦੀ ਤੋਂ ਮੌੜ ਵਿਖੇ ਫਾਇਰ ਬਿ੍ਗੇਡ ਦੀ ਮੰਗ ਕਰਦੇ ਆ ਰਹੇ ਸਨ। ਕਮਾਲੂ ਨੇ ਕਿਹਾ ਕਿ ਉਨਾਂ੍ਹ ਇਲਾਕਾ ਵਾਸੀਆਂ ਦੀ ਮੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਹਮ ਮਹਿੰਦਰਾ ਕੋਲ ਰੱਖਿਆ ਅਤੇ ਉਨਾਂ੍ਹ ਮੰਗ ਨੂੰ ਪੂਰਾ ਕਰਦੇ ਹੋਏ ਮੌੜ 'ਚ ਫਾਇਰ ਬਿ੍ਗੇਡ ਸਥਾਪਿਤ ਕਰ ਦਿੱਤਾ ਗਿਆ ਹੈ। ਉਨਾਂ੍ਹ ਅੱਗੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਹਲਕਾ ਮੌੜ ਦੇ ਲੋਕਾਂ ਲਈ ਹਰ ਸਹੂਲਤਾਂ ਦੇਣ ਲਈ ਪੂਰੀ ਤਰਾਂ੍ਹ ਵਚਨਬੱਧ ਹੈ।

ਇਸ ਮੌਕੇ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ, ਸਥਾਨਕ ਸਰਕਾਰਾਂ ਮੰਤਰੀ ਅਤੇ ਵਿਧਾਇਕ ਜਗਦੇਵ ਸਿੰਘ ਕਮਾਲੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੌੜ 'ਚ ਫਾਇਰ ਬਿ੍ਗੇਡ ਸਥਾਪਿਤ ਹੋਣ ਨਾਲ ਇਲਾਕੇ ਨੂੰ ਭਾਰੀ ਫਾਇਦਾ ਹੋਵੇਗਾ। ਇਸ ਮੌਕੇ ਬੀਡੀਪੀਓ ਜਸਵੰਤ ਰਾਏ, ਥਾਣਾ ਮੁਖੀ ਬਲਵਿੰਦਰ ਸਿੰਘ ਿਢੱਲੋਂ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਜੌਹਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ, ਜਸਵਿੰਦਰ ਸਿੰਘ ਫੌਜੀ ਕੌਂਸਲਰ, ਵਿਜੈ ਕੁਮਾਰ ਘੰਮਣੀਆ, ਐਡਵੋਕੇਟ ਅਸ਼ੋਕ ਕੁਮਾਰ, ਰੇਸ਼ਮ ਸਿੰਘ ਕੁੱਤੀਵਾਲ ਖੁਰਦ, ਗਬਰਪ੍ਰਰੀਤ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਮਾਨਸਾ, ਰਾਜੇਸ਼ ਗੋਲਡੀ, ਸਤਪਾਲ ਕੁੱਬੇ, ਅਜੈ ਕੁਮਾਰ ਟੋਨੀ, ਸੋਨੀ ਵਨੀਤ, ਰਮਨਾ ਮੌੜ ਕਲਾਂ, ਜਸਵਿੰਦਰ ਪੱਪਾ, ਰਾਣਾ ਮੌੜ, ਸਾਬਕਾ ਫੌਜੀ ਭਲਾਈ ਸੰਸਥਾ ਦੇ ਪ੍ਰਧਾਨ ਭੋਲਾ ਸਿੰਘ ਮੌੜ ਖੁਰਦ, ਜਗਦੇਵ ਸਿੰਘ ਫੌਜੀ, ਕਰਨੈਲ ਸਿੰਘ ਮੌੜ ਕਲਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।