ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਮਾਲਵਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੀ ਬੀਪੀ ਐਡ ਦੂਸਰੇ ਸਾਲ ਦੀ ਹੋਣਹਾਰ ਖਿਡਾਰਣ ਰਾਜਵਿੰਦਰ ਕੌਰ ਦੀ ਭਾਰਤੀ ਹਾਕੀ ਟੀਮ ਦੀ ਮੈਂਬਰ ਵਜੋਂ ਚੋਣ ਹੋਈ ਹੈ। ਕਾਲਜ ਡਾਇਰੈਕਟਰ ਪੋ੍. ਦਰਸ਼ਨ ਸਿੰਘ ਤੇ ਡੀਨ ਰਘਬੀਰ ਚੰਦ ਸ਼ਰਮਾ ਨੇ ਦੱਸਿਆ ਕਿ ਰਾਜਵਿੰਦਰ ਕੌਰ ਪਹਿਲਾਂ ਵੀ ਅੰਤਰ ਰਾਸ਼ਟਰੀ, ਰਾਸ਼ਟਰੀ ਪੱਧਰ 'ਤੇ ਆਪਣੇ ਤੇ ਕਾਲਜ ਦੇ ਨਾਂ ਨੂੰ ਚਾਰ ਚੰਨ ਲਗਾ ਚੁੱਕੀ ਹੈ। ਹੁਣ ਰਾਜਵਿੰਦਰ 2021 ਮਹਿਲਾ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਜੋ ਮਿਤੀ 05 ਤੋਂ 12 ਦਸੰਬਰ 2021 ਡੋਂਘਾ (ਸਾਊਥ ਕੋਰੀਆ) ਸਨ ਗਇਜ ਸਟੇਡੀਅਮ ਵਿਖੇ ਹੋ ਰਹੀ ਹੈ, ਵਿਚ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰੇਗੀ। ਉਨਾਂ੍ਹ ਦੱਸਿਆ ਕਿ ਹਾਕੀ ਕੋਚ ਰਾਜਵੰਤ ਸਿੰਘ ਨੇ ਰਾਜਵਿੰਦਰ ਕੌਰ ਦੀ ਹਾਕੀ ਪ੍ਰਤਿਭਾ ਨੂੰ ਨਿਖਾਰਿਆ ਹੈ। ਇਸ ਮੌਕੇ ਸਮੂਹ ਸਟਾਫ ਨੇ ਇਸ ਖਿਡਾਰਣ ਦੀi ਉਚੇਰੀ ਪ੍ਰਰਾਪਤੀ 'ਤੇ ਵਧਾਈ ਦਿੱਤੀ ਅਤੇ ਚੰਗੀ ਕਾਰ ਕੁਜਾਰੀ ਲਈ ਸ਼ੁੱਭ ਇਛਾਵਾਂ ਦਿੱਤੀਆਂ। ਕਾਲਜ ਮੈਨੇਜਮੈਂਟ ਚੇਅਰਮੈਨ ਰਮਨ ਸਿੰਗਲਾ, ਉਪ ਪ੍ਰਧਾਨ ਰਾਕੇਸ਼ ਗੋਇਲ ਨੇ ਇਸ ਵਿਦਿਆਰਥਣ ਅਤੇ ਸਮੂਹ ਫਿਜ਼ੀਕਲ ਕਾਲਜ ਦੇ ਸਟਾਫ ਨੂੰ ਕਾਲਜ ਦਾ ਨਾਂ ਚਮਕਾਉਣ 'ਤੇ ਵਧਾਈ ਦਿੱਤੀ ਅਤੇ ਹੋਣਹਾਰ ਖਿਡਾਰਣ ਨੂੰ ਸਲਾਨਾ ਸਮਾਰੋਹ ਵਿਚ ਸਨਮਾਨਿਤ ਕਰਨ ਦਾ ਐਲਾਨ ਕੀਤਾ।