ਪੱਤਰ ਪ੍ਰਰੇਰਕ, ਰਾਮਪੁਰਾ ਫੂਲ

ਲੰਡਨ ਵਿਚ ਰਹਿ ਰਹੀ ਬੇਟੀ ਸਿਮਰਨ ਦੇ 25ਵੇਂ ਜਨਮ ਦਿਨ ਦੀ ਖ਼ੁਸ਼ੀ ਵਿਚ ਸਮੂਹ ਪਰਿਵਾਰ ਪਿਤਾ ਗੁਰਦਾਸ ਸਿੰਘ, ਮਾਤਾ ਅਮਰਜੀਤ ਕੌਰ ਨੇ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਾਮਪੁਰਾ ਫੂਲ ਦੇ ਪ੍ਰਬੰਧਕਾਂ ਕਨਵੀਨਰ ਧਰਮਪਾਲ ਢੱਡਾ, ਬਲਦੇਵ ਜਿੰਦਲ, ਬਿੰਟੂ ਕੁਮਾਰ, ਰੌਕੀ ਕਿੰਗ, ਫ਼ਕੀਰ ਚੰਦ ਪਰੋਚਾ, ਰਵੀ ਸਿੰਗਲਾ, ਨੀਲਮ ਕੁਮਾਰ, ਐਡਵੋਕੇਟ ਕਿ੍ਸ਼ਨ ਚੰਦ ਜੈਨ, ਡਾ. ਸਵਿੰਦਰ ਸਿੰਘ ਅਤੇ ਰਾਜੂ ਅਗਰਵਾਲ ਦੀ ਹਾਜ਼ਰੀ ਵਿਚ ਪਿੱਪਲ, ਬੋਹੜ ਤੇ ਨਿੰਮ ਦੇ ਪੁਖ਼ਤਾ ਪ੍ਰਬੰਧਾਂ ਨਾਲ ਪੌਦੇ ਲਾਏ। ਕਨਵੀਨਰ ਧਰਮਪਾਲ ਢੱਡਾ ਨੇ ਦੱਸਿਆ ਕ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਵੱਲੋਂ ਪੌਦੇ ਲਾਉਣ ਵਰਗੇ ਕੀਤੇ ਜਾਂਦੇ ਨੇਕ ਕਾਰਜਾਂ ਦੀ ਪਰਿਵਾਰ ਨੇ ਭਰਵੀਂ ਸ਼ਲਾਘਾ ਕੀਤੀ ਅਤੇ 2100 ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ। ਸਿਮਰਨ ਦੇ ਪਿਤਾ ਗੁਰਦਾਸ ਸਿੰਘ ਤੇ ਮਾਤਾ ਅਮਰਜੀਤ ਕੌਰ ਨੇ ਲੋਕਾਈ ਨੂੰ ਸੰਦੇਸ਼ ਦਿੱਤਾ ਕਿ ਹਰ ਵਿਅਕਤੀ ਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਵਿਗਿਆਨਿਕ ਸੋਚ ਅਪਣਾਉਣੀ ਚਾਹੀਦੀ ਹੈ ਤੇ ਖ਼ੁਸ਼ੀਆਂ ਦੇ ਮੌਕੇ 'ਤੇ ਵੱਧ ਤੋਂ ਵੱਧ ਪੌਦੇ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅਤੇ ਗ਼ਰੀਬ ਤੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਨੀ ਚਾਹੀਦੀ ਹੈ। ਸੁਸਾਇਟੀ ਨੇ ਪਰਵਾਰ ਦਾ ਧੰਨਵਾਦ ਕੀਤਾ ਅਤੇ ਧੀ ਸਿਮਰਨ ਦੀ ਲੰਬੀ ਉਮਰ, ਤੰਦਰੁਸਤੀ ਅਤੇ ਤਰੱਕੀ ਦੀ ਕਾਮਨਾ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤਾ।