ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਨੂੰ ਉਜਾੜਨ ਨੂੰ ਲੈ ਕੇ ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਦੀ ਪ੍ਰਧਾਨਗੀ 'ਚ ਸੂਬਾ ਪੱਧਰੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ 'ਚ ਆਉਣ ਵਾਲੇ ਸਮੇਂ 'ਚ ਸਰੀਰਕ ਸਿੱਖਿਆ ਤੇ ਖੇਡਾਂ ਦੇ ਵਿਸ਼ੇ ਤੇ ਵਿਸ਼ਾ ਅਧਿਆਪਕਾਂ ਨਾਲ ਲਗਾਤਾਰ ਹੋ ਰਹੀਆਂ ਧੱਕਸ਼ਾਹੀਆਂ ਖਿਲਾਫ਼ ਸਰਕਾਰ ਨੂੰ ਘੇਰਨ ਦੀ ਰਣਨੀਤੀ ਤਿਆਰ ਕੀਤੀ ਗਈ। ਇਸ ਮੌਕੇ ਸੂਬਾ ਕਮੇਟੀ ਵਿਚ ਰਣਜੀਤ ਸਿੰਘ ਭੱਠਲ ਰੂਪਨਗਰ, ਨਵਦੀਪ ਸਿੰਘ ਅੰਮਿ੍ਤਸਰ, ਬਿ੍ਜ ਲਾਲ ਜਲੰਧਰ, ਦਿਨੇਸ਼ ਸ਼ਰਮਾ ਕਪੂਰਥਲਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਆਪਣੀਆਂ ਮੰਗਾਂ ਸਬੰਧੀ ਵੀ ਚਰਚਾ ਕੀਤੀ। ਇਸ ਮੌਕੇ ਸੂਬਾ ਸਕੱਤਰ ਇੰਦਰਪਾਲ ਸਿੰਘ ਿਢੱਲੋਂ, ਸੀਨੀਅਰ ਮੀਤ ਪ੍ਰਧਾਨ ਨਵ-ਕਿਰਨਪ੍ਰਰੀਤ ਸਿੰਘ ਖਟੜ੍ਹਾ, ਕੁਲਵੀਰ ਸਿੰਘ ਲੁਧਿਆਣਾ ਸੂਬਾ ਵਿੱਤ ਸਕੱਤਰ, ਬਲਵਿੰਦਰ ਸਿੰਘ ਕੋਆਰਡੀਨੇਟਰ ਮਾਲਵਾ ਜ਼ੋਨ, ਸੁਖਵਿੰਦਰ ਸਿੰਘ ਕਪੂਰਥਲਾ ਕੋ-ਆਰਡੀਨੇਟਰ ਦੋਆਬਾ ਜ਼ੋਨ ਸੁਰਿੰਦਰ ਪਾਲ ਫ਼ਾਜ਼ਲਿਕਾ ਸੂਬਾ ਮੀਤ ਪ੍ਰਧਾਨ, ਗੁਰਪ੍ਰਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਅਜੀਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਹਰਮਨਪ੍ਰਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਰੂਪਨਗਰ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਐੱਸਏਐੱਸ ਨਗਰ, ਗੁਇੰਦਰ ਸਿੰਘ ਸੰਘਾ ਜ਼ਿਲ੍ਹਾ ਪ੍ਰਧਾਨ ਜਲੰਧਰ, ਗੁਰਮੀਤ ਸਿੰਘ ਅਬਿਆਣਾ, ਰਾਕੇਸ਼ ਕੁਮਾਰ ਕਲਵਾਂ ਤੇ ਵੱਖ-ਵੱਖ ਜ਼ਿਲਿ੍ਹਆਂ ਦੇ ਆਗੂ ਹਾਜ਼ਰ ਸਨ।