ਦੀਪਕ ਸ਼ਰਮਾ, ਬਠਿੰਡਾ : ਬਠਿੰਡਾ ਮਲੋਟ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦ ਉਕਤ ਨੌਜਵਾਨਾ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਪਿਕਅੱਪ ਡਾਲਾ ਜੀਪ ਦੇ ਮਗਰ ਜਾ ਟਕਰਾਇਆ। ਉਕਤ ਨੌਜਵਾਨ ਗਿਦੜਬਾਹਾ ਦੇ ਵਸਨੀਕ ਸਨ ਅਤੇ ਕੰਮ ਦੇ ਸਿਲਸਿਲੇ ਵਿਚ ਬਠਿੰਡਾ ਆ ਰਹੇ ਸਨ। ਮਿ੍ਤਕ ਨੌਜਵਾਨ ਦੀ ਪਛਾਣ ਅਕਾਸ਼ਦੀਪ ਸਿੰਘ ਅਤੇ ਜ਼ਖਮੀ ਨੌਜਵਾਨ ਦੀ ਪਛਾਣ ਟਿੰਕੂ ਅਤੇ ਬੰਟੀ ਦੇ ਰੂਪ ਵਿਚ ਹੋਈ ਹੈ। ਸੂਚਨਾ ਮਿਲਣ 'ਤੇ ਥਾਣਾ ਥਰਮਲ ਦੀ ਪੁਲਿਸ ਨੇ ਹਸਪਤਾਲ ਵਿਚ ਜੇਰੇ ਇਲਾਜ ਜ਼ਖਮੀਆਂ ਦੇ ਬਿਆਨ ਲਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ। ਜਾਣਕਾਰੀ ਅਨੁਸਾਰ ਗਿਦੜਬਾਹਾ ਦੇ ਰਹਿਣ ਵਾਲੇ ਅਕਾਸ਼ਦੀਪ ਸਿੰਘ ਬੰਟੀ ਅਤੇ ਟਿੰਕੂ ਮੋਟਰਸਾਈਕਲ 'ਤੇ ਬਠਿੰਡਾ ਆ ਰਹੇ ਸਨ ਜਦੋਂ ਉਹ ਮਲੋਟ ਰੋਡ 'ਤੇ ਸਥਿਤ ਥਰਮਲ ਪਲਾਂਟ ਕੋਲ ਪਹੁੰਚੇ ਤਾਂ ਉਨ੍ਹਾ ਦਾ ਮੋਟਰਸਾਈਕਲ ਬੇਕਾਬੁ ਹੋ ਕੇ ਸੜਕ 'ਤੇ ਖੜ੍ਹੀ ਪਿਕਅਪ ਡਾਲਾ ਜੀਪ ਨਾਲ ਜਾ ਟਕਰਾਇਆ। ਹਾਦਸਾ ਇੰਨਾ ਜਬਰਦਸਤ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉਡ ਗਏ। ਉਕਤ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀ ਨੌਜਵਾਨਾਂ ਨੂੰ ਪਿਕਅੱਪ ਡਾਲੇ ਵਿਚ ਪਾ ਕੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਜਿਥੇ ਡਾਕਟਰਾਂ ਨੂੰ ਅਕਾਸ਼ਦੀਪ ਸਿੰਘ ਨੂੰ ਮਿ}ਕ ਕਰਾਰ ਦਿਤਾ ਤੇ ਟਿੰਕੂ ਅਤੇ ਬੰਟੀ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਸਬੰਧੀ ਥਾਣਾ ਥਰਮਲ ਦੇ ਏਐਸਆਈ ਨਵਯੁਗ ਦੀਪ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।