ਗਗਨਦੀਪ ਸਿੰਘ, ਗੋਨਿਆਣਾ ਮੰਡੀ : ਸਥਾਨਕ ਸ਼ਹਿਰ ਵਿਖੇ ਇਕ ਨੌਜਵਾਨ ਕੁੜੀ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਜਿਸ ਦੀ ਪਛਾਣ ਕਮਲਜੀਤ ਕੌਰ ਬਲਾਹੜ੍ਹ ਵਿੰਝੂ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਕੌਰ ਆਈਲੈਟਸ ਕਰ ਰਹੀ ਸੀ ਅਤੇ ਉਸ ਦੇ 5.5 ਬੈਂਡ ਆਏ ਸਨ ਜਿਸ ਦੀ ਪਰੇਸ਼ਾਨੀ ਕਾਰਨ ਉਸ ਨੂੰ ਧਿਆਨ ਨਾ ਹੋਣ ਕਾਰਨ ਆਉਂਦੀ ਪੁਰਾਣੀ ਦਿੱਲੀ ਤੋਂ ਫਿਰੋਜ਼ਪੁਰ 54641 ਰੇਲ ਗੱਡੀ ਦੀ ਫੇਟ ਵੱਜੀ ਜਿਸ ਕਾਰਨ ਮੌਕੇ 'ਤੇ ਮੌਤ ਹੋ ਗਈ। ਰੇਲਵੇ ਪੁਲਿਸ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਰੇਲਵੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।