ਦਿਲਬਾਗ ਮੀ, ਬੱਲੂਆਣਾ : ਬਠਿੰਡਾ-ਸ਼੍ਰੀ ਮੁਕਤਸਰ ਸਾਹਿਬ ਸੜਕ ਨੇੜੇ ਪਿੰਡ ਬੁਲਾਡੇਵਾਲਾ ਵਿਖੇ ਮੋਟਰਸਾਈਕਲ ਬੇਕਾਬੂ ਹੋ ਕੇ ਖੇਤਾਨਾਂ 'ਚ ਡਿੱਗਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਦਲੀਪ ਸਿੰਘ ਉਰਫ ਲੀਲਾ ਪੁੱਤਰ ਪਿਆਰਾ ਸਿੰਘ ਵਾਸੀ ਦਿਉਣ ਮੋਟਰ ਸਾਈਕਲ 'ਤੇ ਬਠਿੰਡਾ ਵੱਲ ਜਾ ਰਿਹਾ ਸੀ ਕਿ ਬਠਿੰਡਾ ਵਾਲੇ ਪਾਸਿਓਂ ਆ ਰਹੇ ਵਹੀਕਲ ਦੀਆਂ ਤੇਜ਼ ਲਾਈਟਾਂ ਵੱਜਣ ਕਾਰਨ ਦਲੀਪ ਸਿੰਘ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ 'ਤੇ ਜਾ ਰਹੇ ਮਜ਼ਦੂਰ ਵਿਚ ਵੱਜ ਕੇ ਸੜਕ ਦੇ ਦੂਜੇ ਪਾਸੇ ਖੇਤਾਨਾਂ 'ਚ ਡਿੱਗ ਪਿਆ, ਜਿਸ ਕਰਕੇ ਮਜ਼ਦੂਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਦੋਂਕਿ ਮੋਟਰਸਾਈਕਲ ਚਾਲਕ ਦਲੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਦੀ ਇਕ ਸੰਸਥਾ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮਿ੍ਤਕ ਦਲੀਪ ਸਿੰਘ ਪਿੰਡ ਦਿਉਣ ਦੀ ਸਰਪੰਚ ਸੁਖਵੀਰ ਕੌਰ ਦਾ ਜੇਠ ਸੀ ਜੋ ਆਪਣੇ ਪਿੱਛੇ ਤਿੰਨ ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ। ਜਦੋਂ ਕਿ ਉਸਦੀ ਪਤਨੀ ਦੀ ਵੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪੋਸਟਮਾਰਟਮ ਕਰਵਾ ਕੇ ਲਾਸ ਵਾਰਸਾਂ ਹਵਾਲੇ ਕਰ ਦਿੱਤੀ, ਜਿਸਦਾ ਕੇ ਦਿਉਣ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।