ਪੱਤਰ ਪ੍ਰਰੇਰਕ, ਸੰਗਤ ਮੰਡੀ : ਬੀਤੀ ਰਾਤ ਬਠਿੰਡਾ-ਡੱਬਵਾਲੀ ਕੌਮੀ ਮਾਰਗ 'ਤੇ ਸਥਿਤ ਪਿੰਡ ਕੁਟੀ ਦੇ ਨੇੜੇ ਮੋਟਰ ਸਵਾਰ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਦੀ ਹਸਪਤਾਲ ਪਹੁੰਚਦਿਆਂ ਮੌਤ ਹੋ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਉਮੇਸ਼ ਯਾਦਵ (35) ਪੁੱਤਰ ਸੁੱਖ ਰਾਮ ਵਾਸੀ ਕਿੱਲਿਆਂਵਾਲੀ ਆਪਣੇ ਮੋਟਰਸਾਈਕਲ 'ਤੇ ਪਿੰਡ ਜੱਸੀ ਬਾਗ ਵਾਲੀ ਦੇ ਮੰਦਰ ਵਿਚ ਮੱਥਾ ਟੇਕਣ ਲਈ ਆਇਆ ਸੀ। ਵਾਪਸ ਜਾਂਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਮੇਸ਼ ਯਾਦਵ ਦੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ, ਜਿਸ ਨੂੰ ਬਾਬਾ ਜੀਵਨ ਸਿੰਘ ਕਲੱਬ ਪਥਰਾਲਾ ਦੇ ਨੌਜਵਾਨਾਂ ਨੇ ਜੱਸੀ ਚੌਕੀ ਪੁਲਿਸ ਦੀ ਮਦਦ ਨਾਲ ਡੱਬਵਾਲੀ ਸਿਵਲ ਹਸਪਤਾਲ 'ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਉਮੇਸ਼ ਯਾਦਵ ਮੂਲ ਰੂਪ 'ਚ ਪਿੰਡ ਮਾਨਪੁਰਾ ਜ਼ਿਲ੍ਹਾ ਮਨੀਪੁਰ ਉੱਤਰ ਪ੍ਰਦੇਸ਼ ਦਾ ਵਾਸੀ ਸੀ, ਜੋ ਕਿ ਪਿੰਡ ਕਿੱਲਿਆਂਵਾਲੀ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਰਹਿ ਰਿਹਾ ਸੀ। ਜੱਸੀ ਚੌਕੀ ਦੇ ਰਣਧੀਰ ਸਿੰਘ ਅਨੁਸਾਰ ਮਿ੍ਤਕ ਦੀ ਲਾਸ਼ ਡੱਬਵਾਲੀ ਸਿਵਲ ਹਸਪਤਾਲ ਵਿਚ ਰੱਖੀ ਗਈ ਹੈ ਕਿਉਂਕਿ ਅਜੇ ਤਕ ਉਸ ਦਾ ਕੋਈ ਵੀ ਵਾਰਸ ਨਹੀਂ ਪਹੁੰਚਿਆ ਤੇ ਅਪਸ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।