ਪੱਤਰ ਪ੍ੇਰਕ, ਰਾਮਪੁਰਾ ਫੂਲ : ਬੀਤੀ ਰਾਤ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ 'ਤੇ ਸੀਨੀਅਰ ਅਕਾਲੀ ਆਗੂ ਦੀ ਕੋਠੀ 'ਚ ਕੰਮ ਕਰਦੇ ਨਿਪਾਲੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਾਪਤ ਹੋਇਆ ਹੈ। ਪ੍ਾਪਤ ਜਾਣਕਾਰੀ ਅਨੁਸਾਰ ਮਹਿੰਦਰ ਕੁਮਾਰ (55) ਪੁੱਤਰ ਕਰੋੜੀ ਰਾਮ ਜੋ ਬੀਤੇ 20 ਸਾਲ ਤੋਂ ਸਥਾਨਕ ਸ਼ਹਿਰ ਦਾ ਵਸਨੀਕ ਸੀ। ਕਾਫੀ ਸਮੇਂ ਤੋਂ ਉਕਤ ਅਕਾਲੀ ਆਗੂ ਦੀ ਰਿਹਾਇਸ਼ ਵਿਖੇ ਕੰਮ ਕਰ ਰਿਹਾ ਸੀ ਇਸ ਸਮੇਂ ਉਹ ਇਕੱਲਾ ਹੀ ਕੋਠੀ 'ਚ ਰਹਿੰਦਾ ਸੀ। ਇਸ ਦੀ ਮੌਤ ਦਾ ਪਤਾ ਲੱਗਣ ਦੀ ਸੂਚਨਾ ਰਾਤੀਂ ਨੌ ਵਜੇ ਦੇ ਕਰੀਬ ਥਾਣਾ ਸਿਟੀ ਵਿਖੇ ਦਿੱਤੀ ਗਈ ਤੇ ਥਾਣਾ ਸਿਟੀ ਦੀ ਮੁਖੀ ਗੁਰਪ੍ਰੀਤ ਕੌਰ ਮਾਨ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕ ਦੇਹ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਲਾਸ਼ ਕਾਫੀ ਆਕੜੀ ਹੋਈ ਸੀ। ਜਿਸ ਕਾਰਨ ਮੌਤ 24 ਘੰਟੇ ਤੋਂ ਪਹਿਲਾਂ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲਗੇਗਾ। ਪੁਲਿਸ ਨੇ ਮਿ੍ਤਕ ਦੀ ਭੈਣ ਦੇ ਬਿਆਨਾਂ ਅਧਾਰਿਤ ਮਾਮਲਾ ਦਰਜ ਕਰਕੇ 174 ਦੀ ਕਾਰਵਾਈ ਕਰਕੇ ਮਿ੍ਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ।