ਹਰਕ੍ਰਿਸ਼ਨ ਸ਼ਰਮਾ, ਬਠਿੰਡਾ

ਮੀਹਾਂ ਦੇ ਮੌਸਮ 'ਚ ਸੜਕਾਂ 'ਤੇ ਇਸ ਵਾਰ ਪਾਣੀ ਜਮਾਂ੍ਹ ਨਹੀਂ ਹੋਵੇਗਾ ਅਤੇ ਬਠਿੰਡਾ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨਗਰ ਨਿਗਮ ਬਠਿੰਡਾ ਵਲੋਂ ਲਗਾਤਾਰ ਕੋਸ਼ਿਸ਼ਾਂ ਕਰਕੇ ਕੁੱਝ ਰਹਿ ਗਏ ਕੰਮ 30 ਜੂਨ ਅਤੇ ਕੁੱਝ 15 ਜੁਲਾਈ ਤਕ ਪੂਰੇ ਕਰ ਦਿੱਤੇ ਜਾਣਗੇ। ਪਿਛਲੇ ਦਿਨ੍ਹੀਂ ਬਠਿੰਡਾ 'ਚ ਪਿਆ ਮੀਂਹ ਦਾ ਪਾਣੀ ਕੁੱਝ ਹੀ ਸਮੇਂ 'ਚ ਨਿਕਲ ਗਿਆ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰਾਂ੍ਹ ਹੀ ਹੋਵੇਗਾ। ਪਾਣੀ ਦੀ ਨਿਕਾਸੀ ਲਈ ਜਿਹੜੇ ਕੰਮ ਚੱਲ ਰਹੇ ਸਨ ਉਹ ਪੂਰੇ ਕਰ ਲਏ ਗਏ ਹਨ। ਇਹ ਦਾਅਵਾ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ ਇਕ ਪ੍ਰਰੈਸ ਕਾਨਫਰੰਸ ਦੌਰਾਨ ਕੀਤਾ। ਉਨਾਂ੍ਹ ਕਿਹਾ ਕਿ ਮੀਹਾਂ ਦਾ ਮੌਸਮ ਜਦ ਵੀ ਆਉਂਦਾ ਹੈ ਤਾਂ ਬਠਿੰਡਾ ਦੇ ਅਲੱਗ ਅਲੱਗ ਇਲਾਕਿਆਂ ਵਿਚ ਕਈ ਕਈ ਫੁੱਟ ਪਾਣੀ ਸਿਰਕੀ ਬਜ਼ਾਰ, ਪਾਵਰ ਹਾਊਸ ਰੋਡ, ਪਰਸ ਰਾਮ ਨਗਰ ਦੇ ਮੁੱਖ ਰੋਡ ਤੇ ਹੋਰ ਇਲਾਕਿਆਂ 'ਚ ਭਰ ਜਾਂਦਾ ਹੈ ਪਰ ਇਸ ਵਾਰ ਇਸ ਦੇ ਪੁਖ਼ਤਾ ਪ੍ਰਬੰਧ ਕਰ ਦਿਤੇ ਗਏ ਹਨ ਅਤੇ ਹੁਣ ਦਿੱਕਤਾਂ ਨਾਲ ਦੋ ਚਾਰ ਨਹੀਂ ਹੋਣਾ ਪਵੇਗਾ। ਉਨਾਂ੍ਹ ਦੱਸਿਆ ਕਿ ਜਿਸ ਜਮ੍ਹਾ ਹੋਏ ਪਾਣੀ ਨੂੰ ਪਹਿਲਾਂ ਨਿਕਲਣ ਲਈ 7 ਤੋਂ 8 ਘੰਟੇ ਲੱਗ ਜਾਂਦੇ ਸਨ ਹੁਣ ਸਿਰਫ਼ ਇਕ ਘੰਟੇ 'ਚ ਹੀ ਇਸ ਦੀ ਨਿਕਾਸੀ ਹੋ ਜਾਇਆ ਕਰੇਗੀ। ਉਨਾਂ੍ਹ ਕਿਹਾ ਕਿ ਪਾਵਰ ਹਾਊਸ ਤੋਂ ਸਲੱਜ ਕਰੀਅਰ ਤਕ 1 ਹਜ਼ਾਰ ਐਮਐਮ ਪਾਈਪ ਪਾ ਦਿਤੀ ਗਈ ਹੈ ਜਿਥੇ ਪਹਿਲਾਂ ਸਲੱਜ ਕਰੀਅਰ ਦੇ ਟੁੱਟਣ ਦਾ ਡਰ ਬਣਿਆ ਰਹਿੰਦਾ ਸੀ। ਹੁਣ ਸਲੱਜ ਕਰੀਅਰ ਨਜ਼ਦੀਕ ਵਕਫ ਬੋਰਡ ਦੀ ਲੀਜ਼ 'ਤੇ ਲਈ ਗਈ 10 ਏਕੜ ਦੀ ਜਗ੍ਹਾ 'ਚ ਟੋਭਾ ਬਣਾ ਦਿਤੇ ਜਾਣ ਕਾਰਨ ਪਾਣੀ ਦੀ ਨਿਕਾਸੀ ਵੀ ਜਲਦੀ ਹੋੇਵਗੀ ਅਤੇ ਸਲੱਜ ਕਰੀਅਰ ਦੇ ਟੁੱਟਣ ਦਾ ਡਰ ਵੀ ਨਹੀਂ ਰਿਹਾ। ਸਿਰਕੀ ਬਜ਼ਾਰ 'ਚ ਖੜ੍ਹਦੇ ਪਾਣੀ ਦੇ ਸਬੰਧ 'ਚ ਉਨਾਂ੍ਹ ਕਿਹਾ ਕਿ ਸੰਜੇ ਟੋਭੇ ਦੀ ਡੀਸੀਲਟਿੰਗ ਵੀ ਹੋਰ ਕਰ ਦਿਤੀ ਗਈ ਹੈ ਪਹਿਲਾਂ ਇਸ ਦੇ 3 ਏਕੜ ਨੂੰ ਡੂੰਘਾ ਕੀਤਾ ਗਿਆ ਸੀ, ਜਦੋਂਕਿ ਹੁਣ 4 ਏਕੜ ਨੂੰ ਹੋਰ ਡੂੰਘਾ ਕਰ ਦਿਤਾ ਗਿਆ ਹੈ ਭਾਵ 7 ਏਕੜ ਦੀ ਡੀਸੀਲਟਿੰਗ ਕਰ ਦਿਤੀ ਗਈ ਹੈ। ਇਥੇ ਡਿਸਪੋਜ਼ਲ ਦੀ ਸਮਰੱਥਾ ਜਿਸ ਦੀ 80 ਹਾਰਸ ਪਾਵਰ ਸੀ ਹੁਣ ਇਸ ਦੀ ਸਮਰੱਥਾ 120 ਹਾਰਸ ਪਾਵਰ ਕਰਕੇ ਕੰਮ 30 ਜੂਨ ਤਕ ਪੂਰਾ ਕਰ ਦਿਤਾ ਜਾਵੇਗਾ। ਆਲਮ ਬਸਤੀ 'ਚ ਜਿਹੜੀ ਕਿ ਪਰਸ ਰਾਮ ਨਗਰ ਦਾ ਪਾਣੀ ਕੱਢਣ ਲਈ ਡਿਸਪੋਜ਼ਲ ਹੈ ਉਸ ਦੀ ਸਮਰੱਥਾ 125 ਹਾਰਸ ਪਾਵਰ ਤੋਂ ਵਧਾ ਕੇ 220 ਹਾਰਸ ਪਾਵਰ ਕਰ ਦਿੱਤੀ ਜਾਵੇਗੀ ਅਤੇ ਇਸ ਨਾਲ ਇਸ ਕਪੈਸਟੀ ਦੁੱਗਣੀ ਹੋ ਜਾਵੇਗੀ। ਡੀਏਵੀ ਕਾਲਜ ਦਾ ਟੋਭਾ ਵੀ 20 ਫੁੱਟ ਡੂੰਘਾ ਕਰ ਦਿੱਤਾ ਗਿਆ ਸੀ ਅਤੇ ਉਸ ਨਾਲ ਪਾਣੀ ਦੀ ਨਿਕਾਸੀ ਵਿਚ ਕਾਫ਼ੀ ਫ਼ਰਕ ਪੈ ਰਿਹਾ ਸੀ। ਉਸ ਦੇ ਭਰਨ 'ਤੇ ਮੁਸ਼ਕਿਲ ਹੋ ਜਾਂਦੀ ਸੀ ਪਰ ਹੁਣ ਇਥੇ ਵੀ ਦੋ ਮੋਟਰਾਂ ਲਗਾ ਦਿਤੀਆਂ ਜਾਣਗੀਆਂ ਜਿਨਾਂ੍ਹ ਨਾਲ ਪਾਣੀ ਅੱਗੇ ਕੱਿਢਆ ਜਾਵੇਗਾ। ਇਸ ਦੇ ਇਲਾਵਾ ਗੈਰ ਕਾਨੂੰਨੀ ਬਣ ਰਹੀਆਂ ਇਮਾਰਤਾਂ ਦੇ ਬਾਰੇ ਉਨਾਂ੍ਹ ਕਿਹਾ ਕਿ ਇਸ ਨੂੰ ਧਿਆਨ 'ਚ ਰੱਖਕੇ ਚੈੱਕ ਕੀਤਾ ਜਾਵੇਗਾ ਅਤੇ ਫਿਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਈ ਹਰਪਾਲ ਸਿੰਘ ਭੁੱਲਰ ਵੀ ਮੌਜੂਦ ਸਨ।