ਕੌਂਸਲਰ ਧੁੰਨਾ ਨੇ ਜਿੱਤ ਦੀ ਖੁਸ਼ੀ ‘ਚ ਸਮਾਗਮ ਕਰਵਾਇਆ
ਕੌਂਸਲਰ ਧੁੰਨਾ ਨੇ ਜਿੱਤ ਦੀ ਖੁਸ਼ੀ ‘ਚ ਸਮਾਗਮ ਕਰਵਾਇਆ
Publish Date: Tue, 09 Jun 2026 04:20 PM (IST)
Updated Date: Tue, 09 Jun 2026 04:20 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਨਗਰ ਪੰਚਾਇਤ ਭਗਤਾ ਭਾਈਕਾ ਦੇ ਵਾਰਡ ਨੰਬਰ 13 ਤੋਂ ਫਸਵੇਂ ਮੁਕਾਬਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਕੌਂਸਲਰ ਮਨਜੀਤ ਸਿੰਘ ਧੁੰਨਾ (ਮੀਤ ਪ੍ਰਧਾਨ ਬੀਸੀ ਵਿੰਗ ਪੰਜਾਬ) ਵਲੋਂ ਜਿੱਤ ਦੀ ਖ਼ੁਸ਼ੀ ਵਿਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਭਗਤਾ ਭਾਈਕਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਏ ਗਏ। ਇਸ ਮੌਕੇ ਬੀਬੀ ਸੁਰਜੀਤ ਕੌਰ ਮਲੂਕਾ (ਧਰਮ-ਪਤਨੀ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ) ਸਮੇਤ ਵੱਡੀ ਗਿਣਤੀ ਵਿਚ ਵਾਰਡ ਨੰਬਰ 13 ਦੇ ਸਮਰਥਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕੌਂਸਲਰ ਮਨਜੀਤ ਸਿੰਘ ਧੁੰਨਾ ਨੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਾਰਡ ਦੇ ਹਰ ਵੋਟਰ ਦੇ ਉਨ੍ਹਾਂ ਦੀ ਜਿੱਤ ਲਈ ਦਿਨ-ਰਾਤ ਇਕ ਕਰਕੇ ਡਟਵੀਂ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਉਹ ਵਾਰਡ ਨੰ-13 ਦੇ ਵੋਟਰਾਂ ਦੇ ਹਮੇਸ਼ਾ ਲਈ ਰਿਣੀ ਅਤੇ ਉਹ ਵਾਰਡ ਦੀ ਬਿਹਤਰੀ ਲਈ ਹਮੇਸ਼ਾ ਤਤਪਰ ਰਹਿਣਗੇ। ਇਕੱਠ ਦੌਰਾਨ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈਕਾ, ਜਗਮੋਹਣ ਲਾਲ ਪ੍ਰਧਾਨ ਸੀਨੀਅਰ ਆਗੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਲ ਹੀ ਹੋਈਆਂ ਨਗਰ ਪੰਚਾਇਤ ਚੋਣਾਂ ਦੌਰਾਨ ਸੂਬੇ ਅੰਦਰ ਅਕਾਲੀ ਦਲ ਨੂੰ ਲੋਕਾਂ ਦੇ ਸਹਿਯੋਗ ਸਦਕਾ ਬੇਹੱਦ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨ ਨਗਰ ਪੰਚਾਇਤ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੈਚ ਕਰਾਰ ਦੇ ਰਹੇ ਸਨ, ਜੋ ਕਿ ਅਕਾਲੀ ਦਲ ਦੇ ਜਿੱਤ ਲਿਆ ਹੈ, ਹੁਣ 2027 ਦਾ ਫਾਈਨਲ ਮੈਚ ਵੀ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ। ਇਸ ਸਮੇਂ ਰਾਕੇਸ਼ ਕੁਮਾਰ ਗੋਇਲ, ਦਰਸ਼ਨ ਸਿੰਘ ਭਾਈਕੇ, ਗੁਰਤੇਜ ਸਿੰਘ ਚਾਨੀ, ਸਤਵਿੰਦਰਪਾਲ ਸਿੰਘ ਪਿੰਦਰ ਸਿੱਧੂ, ਦਵਿੰਦਰ ਸਿੰਘ ਮਠਾੜੂ, ਨਿਰਮਲ ਸਿੰਘ ਹੀਰੋ ਵਾਲੇ, ਸੁਖਜਿੰਦਰ ਸਿੰਘ ਖ਼ਾਨਦਾਨ, ਜਸਪਾਲ ਸਿੰਘ ਵੜਿੰਗ, ਰਛਪਾਲ ਸਿੰਘ ਨਿੱਕਾ, ਸੁਖਮੰਦਰ ਸਿੰਘ ਅਕਾਲ ਵਾਲੇ, ਬਲਵੀਰ ਸਿੰਘ ਡੀਲਕਸ ਵਾਲੇ, ਗੁਰਬਚਨ ਸਿੰਘ ਧੀਮਾਨ ਸਟਾਰ ਵਾਲੇ, ਗੁਰਵਿੰਦਰ ਕੌਰ ਭਗਤਾ ਪ੍ਰਧਾਨ, ਕੁਲਦੀਪ ਕੌਰ ਬਰਾੜ, ਕਰਨਦੀਪ ਸਿੰਘ ਦੂਆ, ਢਾਡੀ ਬਲਵਿੰਦਰ ਸਿੰਘ ਭਗਤਾ, ਰਘਵੀਰ ਸਿੰਘ ਕਾਕਾ, ਗੁਰਚਰਨ ਸਿੰਘ ਪੁਰੀ, ਚਮਕੌਰ ਸਿੰਘ ਹਿੰਦੋਸਤਾਨ ਵਾਲੇ, ਮਲਕੀਤ ਸਿੰਘ ਰਾਜੂ, ਰਾਜੂ ਉਤਮ, ਹਰਜਿੰਦਰ ਸਿੰਘ ਸਹੋਤਾ, ਸ਼ਾਮ ਸੁੰਦਰ ਬਾਂਸਲ, ਬਲਰਾਜ ਸਿੰਘ ਬਿੱਟੂ, ਸਰਬਜੀਤ ਸਿੰਘ ਡੈਂਟਰ, ਸੁਖਮੰਦਰ ਸਿੰਘ ਭੋਲਾ ਆਦਿ ਹਾਜ਼ਰ ਸਨ।