ਰੋਸ ਮੁਜ਼ਾਹਰੇ ਉਪਰੰਤ ਕਿਸਾਨਾਂ ਨੇ ਫੂਕੇ ਬਿਜਲੀ ਬਿੱਲ ਦੇ ਖਰੜੇ
ਬਿਜਲੀ ਬੋਰਡ ਰਾਮਾ ਦਫਤਰ ਵਿਖੇ ਰੋਸ ਪ੍ਰਦਰਸ਼ਨ
Publish Date: Mon, 08 Dec 2025 07:11 PM (IST)
Updated Date: Tue, 09 Dec 2025 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਬਿਜਲੀ ਬੋਰਡ ਰਾਮਾਂ ਦਫਤਰ ਵਿਖੇ ਜਿੱਥੇ ਕੇਂਦਰ ਸਰਕਾਰ ਵੱਲੋਂ ਸਰਦ ਰੁੱਤ ਸੈਸ਼ਨ 'ਚ ਲਿਆਂਦਾ ਜਾ ਰਿਹਾ ਨਵਾਂ ਬਿਜਲੀ 2025 ਕਾਨੂੰਨ ਦਾ ਵਿਰੋਧ ਕੀਤਾ, ਉੱਥੇ ਹੀ ਰੋਸ ਪ੍ਰਦਰਸ਼ਨ ਕਰਕੇ ਬਿੱਲ ਦੇ ਖਰੜੇ ਨੂੰ ਸਾੜਿਆ ਗਿਆ। ਇਸ ਪ੍ਰਦਰਸ਼ਨ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ 2025 ਬਿਜਲੀ ਬਿੱਲ ਰਾਹੀਂ ਸਭ ਕੁਝ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਤਿਆਰੀ ਕਰ ਰਹੀ ਹੈ। ਇਹ ਮਹਿਕਮਾ ਲੋਕਾਂ ਦਾ ਹੈ ਇਸ ਨੂੰ ਬਚਾਉਣ ਲਈ ਅਤੇ ਬਿਜਲੀ ਬਿੱਲ 2025 ਨੂੰ ਰੱਦ ਕਰਾਉਣ ਲਈ ਹਰ ਸੰਘਰਸ਼ ਲੜਿਆ ਜਾਵੇਗਾ। ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਨੇ ਕਿਹਾ ਕਿ ਇਸ ਬਿੱਲ ਦੇ ਵਿਰੋਧ 'ਚ ਯੂਨੀਅਨ ਨੇ ਪੰਜਾਬ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਅੱਜ ਸਾਥ ਦਿੱਤਾ ਹੈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣਗੇ ਤੇ ਇਸ ਬਿੱਲ ਦੇ ਵਿਰੋਧ ਵਿਚ ਡੱਟ ਕੇ ਲੜਾਈ ਲੜੀ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਕਰਮਜੀਤ ਸਿੰਘ ਜੱਜਲ, ਟੈਕਨੀਕਲ ਸਰਵਿਸ ਯੂਨੀਅਨ ਦੇ ਮੀਤ ਪ੍ਰਧਾਨ ਜਗਦੀਪ ਸਿੰਘ, ਸਕੱਤਰ ਹਰਜੀਤ ਸਿੰਘ, ਜਰਨਲ ਸਕੱਤਰ ਲਭਦੀਪ ਸਿੰਘ, ਖਜਾਨਚੀ ਹਰਵਿੰਦਰ ਸਿੰਘ, ਕਿਸਾਨ ਆਗੂ ਗੁਰਪ੍ਰੀਤ ਸਿੰਘ ਰਾਮਾ, ਬੱਬੂ ਕਣਕਵਾਲ, ਸੰਦੀਪ ਸਿੰਘ, ਨਿਰਮਲ ਸਿੰਘ, ਸੁਖਪਾਲ ਸਿੰਘ, ਗੁਰਲਾਲ ਸਿੰਘ ਕਣਕਵਾਲ, ਜਗਮੀਤ ਸਿੰਘ, ਨਾਇਬ ਸਿੰਘ ਹਰਦੀਪ ਸਿੰਘ ਦੀਪ, ਮੱਖਣ ਸਿੰਘ ਕਣਕਵਾਲ, ਆਤਮਾ ਰਾਮ, ਭਿੰਦਰ ਸਿੰਘ ਮੱਖਣ ਕਣਕਵਾਲ, ਜਗਦੀਪ ਸਿੰਘ ਆਦਿ ਮੌਜੂਦ ਸਨ।