v> ਪੱਤਰ ਪ੍ਰੇਰਕ, ਤਲਵੰਡੀ ਸਾਬੋ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦੀਆਂ ਰਿਹਾਇਸ਼ਾਂ ਨੂੰ ਅੱਗ ਲਾਉਣ ਨੂੰ ਮੰਦਭਾਗਾ ਦੱਸਦਿਆਂ ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਰੋਹ ਨੂੰ ਦੇਖਕੇ ਬੁਖਲਾਹਟ ਵਿਚ ਆਈ ਹੋਈ ਹੈ ਤੇ ਕਿਸਾਨਾਂ ’ਤੇ ਹਮਲੇ ਕਰਵਾ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਉਸ ਸਮੇਂ ਤਕ ਡਟੇ ਰਹਿਣਗੇ ਜਦੋਂ ਤੱਕ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ। ਯੋਧਾ ਸਿੰਘ ਨੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਨਾਲ ਰਲੀ ਹੋਈ ਹੈ। ਕੋਰੋਨਾ ਦਾ ਡਰ ਫੈਲਾ ਕੇ ਵੀਕੈਂਡ ਲਾਕਡਾਊਨ ਲਗਾ ਕੇ ਡਰ ਪੈਦਾ ਕਰ ਰਹੀ ਹੈ, ਸਕੂਲ ਬੰਦ ਕਰ ਦਿੱਤੇ, ਅੱਜ ਫੁਰਮਾਨ ਜਾਰੀ ਕਰ ਦਿੱਤਾ ਕਿ ਬਿਨ੍ਹਾਂ ਪੇਪਰ ਦਿੱਤੇ ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ ਪਾਸ ਕਰ ਦਿੱਤੇ ਜਾਣ। ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਨੂੰ ਅਨਪੜ੍ਹ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਸਰਕਾਰਾਂ ਕੋਲੋਂ ਆਪਣੇ ਹੱਕ ਨਾ ਮੰਗ ਲੈਣ।

Posted By: Jagjit Singh