ਜਸਪਾਲ ਸਿੰਘ ਢਿੱਲੋਂ , ਚਾਉਕੇ : ਪਿੰਡ ਬੱਲੋ ਦੇ ਇਕ ਗ਼ਰੀਬ ਕਿਸਾਨ ਦਾ ਟਿੱਕਰੀ ਬਾਰਡਰ ਦਿੱਲੀ ਵਿਖੇ ਅੱਜ ਕਤਲ ਹੋਣ ਦੀ ਦਰਦਨਾਕ ਖ਼ਬਰ ਹੈ। ਪਿੰਡ ਵਾਸੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਲੋ ਦਾ ਵਸਨੀਕ ਹਾਕਮ ਸਿੰਘ ਪੁੱਤਰ ਛੋਟਾ ਸਿੰਘ ਜੋ ਕਿ ਅੱਜ ਹੀ ਟਿੱਕਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਪਹੁੰਚਿਆ ਸੀ ਪਰੰਤੂ ਉਸਦੀ ਗਲਾ ਵੱਢੀ ਹੋਈ ਲਾਸ਼ ਬਰਾਮਦ ਹੋਈ ਹੈ। ਉਸਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਥੋਂ ਦੇ ਪੁਲਿਸ ਅਧਿਕਾਰੀਆਂ ਨੇ ਇਸਦੀ ਸੂਚਨਾ ਥਾਣਾ ਸਦਰ ਰਾਮਪੁਰਾ ਵਿਖੇ ਦਿੱਤੀ ਅਤੇ ਪੁਲਿਸ ਨੇ ਸਬੰਧਿਤ ਪਿੰਡ ਦੇ ਪਤਵੰਤਿਆ ਨੂੰ ਇਸ ਬਾਰੇ ਸੂਚਿਤ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ ’ਚ ਜੁਟੀ ਹੋਈ ਹੈ। ਪਿੰਡ ਵਾਸੀਆਂ ’ਚ ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵੱਡੀ ਗਿਣਤੀ ’ਚ ਲੋਕ ਦਿੱਲੀ ਬਾਰਡਰ ਲਈ ਰਵਾਨਾ ਹੋ ਗਏ ਹਨ।

Posted By: Jagjit Singh