ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਸੰਗਤ ਬਲਾਕ ਦੇ ਪਿੰਡ ਮਹਿਤਾ ਤੋਂ ਕਣਕ ਭਰ ਕੇ ਬਠਿੰਡਾ ਨੂੰ ਆ ਰਹੇ ਟਰੱਕ ਦੇ ਖੇਤਾਂ 'ਚ ਪਲਟਣ ਕਾਰਨ ਟਰੱਕ ਸਵਾਰ ਦਰਜਨ ਤੋਂ ਵੱਧ ਮਜ਼ਦੂਰ ਜ਼ਖ਼ਮੀ ਹੋ ਗਏ। ਇਸ ਸਬੰਧੀ ਟਰੱਕ ਡਰਾਈਵਰ ਗੋਰਾ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਸਰਸਵਤੀ ਕੰਪਨੀ ਦੇ ਮਹਿਤਾ ਸਥਿਤ ਗਡਾਊਨ 'ਚੋਂ ਕਣਕ ਭਰ ਕੇ ਬਠਿੰਡਾ ਨੂੰ ਜਾ ਰਿਹਾ ਸੀ ਕਿ ਮਹਿਤਾ ਮਾਈਨਰ ਦੇ ਪੁਲ ਨੇੜੇ ਕੂਹਣੀ ਮੋੜ 'ਤੇ ਅਚਾਨਕ ਸੰਤੁਲਨ ਵਿਗੜਨ ਕਾਰਨ ਟਰੱਕ ਖੇਤਾਂ ਵਿਚ ਪਲਟ ਗਿਆ। ਇਸ ਹਾਦਸੇ ਕਾਰਨ ਟਰੱਕ ਵਿਚ ਸਵਾਰ ਦਰਜਨ ਤੋਂ ਵੱਧ ਮਜ਼ਦੂਰ ਜ਼ਖ਼ਮੀਂ ਹੋ ਗਏ। ਜਖਮੀਆਂ ਨੂੰ 108 ਐਂਬੂਲੈਂਸ, ਸੰਗਤ ਸਹਾਰਾ ਕਲੱਬ ਅਤੇ ਸਹਾਰਾ ਕਲੱਬ ਬਠਿੰਡਾ ਦੀਆਂ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਸਾਰੇ ਮਰੀਜ਼ਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਜ਼ਖ਼ਮੀਆਂ ਦੀ ਪਛਾਣ ਅਜੈ ਯਾਦਵ, ਹਰਿ ਯਾਦਵ, ਰਾਜੇਸ ਕੁਮਾਰ, ਵਿਸਨੂੰ ਦੇਵ ਯਾਦਵ, ਰੌਸ਼ਨ ਮਹਾਂਤੋ, ਰਾਧੇ ਸ਼ਾਮ, ਰਾਜਪੂਤ ਯਾਦਵ, ਪੰਕਜ, ਜਵਾਹਰ ਸਿੰਘ, ਸਾਜਨ ਕੁਮਾਰ, ਮਿੰਟੂ ਸਿੰਘ, ਸ਼ਾਕਲ ਦੇਵ, ਦੌਲਤ ਰਾਮ, ਰਾਮਪ੍ਰਰੀਤ , ਅਨੂਪ, ਲਾਲ ਸਿੰਘ ਤੇ ਚੱਕੀ ਚੰਦ ਵਜੋਂ ਹੋਈ ਹੈ।