ਪੱਤਰ ਪੇ੍ਰਕ, ਬਠਿੰਡਾ : ਥਾਣਾ ਫੂਲ ਦੀ ਪੁਲਿਸ ਨੇ ਬੈਂਕ ਨਾਲ ਵੀਹ ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਪਿੰਡ ਭਾਈਰੂਪਾ ਵਿਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅਮਲ ਵਿਚ ਲਿਆਂਦੀ ਹੈ।

ਇਸ ਬਾਰੇ ਏਐੱਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਬ੍ਰਾਂਚ ਮੈਨੇਜਰ ਮਨੋਜ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੁਖਦਰਸ਼ਨ ਸਿੰਘ ਤੇ ਉਸ ਦੀ ਪਤਨੀ ਰੁਪਿੰਦਰ ਕੌਰ ਵਾਸੀ ਭਾਈਰੂਪਾ ਨੇ ਜ਼ਮੀਨ ਦੀ ਜਾਅਲੀ ਜਮ੍ਹਾਂਬੰਦੀ ਦੇ ਅਧਾਰ 'ਤੇ ਵੀਹ ਲੱਖ ਰੁਪਏ ਦੀ ਲਿਮਿਟ ਬਣਵਾ ਕੇ ਬੈਂਕ ਨਾਲ ਠੱਗੀ ਮਾਰੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੈਨੇਜਰ ਦੀ ਸ਼ਿਕਾਇਤ 'ਤੇ ਕਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਜਾਰੀ ਹੈ।