ਵੀਰਪਾਲ ਭਗਤਾ, ਭਗਤਾ ਭਾਈਕਾ : ਸਥਾਨਿਕ ਸ਼ਹਿਰ ਦੇ ਮੇਨ ਚੌਂਕ ਵਿੱਚ ਅੱਜ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਵੱਲੋਂ ਕੇਂਦਰ ਸਰਕਾਰ ਦੀ ਅਰਥੀ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਵਰਕਰਾਂ ਵੱਲੋਂ ਕੇਦਰ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਪਾਲ ਕੌਰ ਬਰਨਾਲਾ ਨੇ ਕਿਹਾ ਕਿ ਦੇਸ਼ ਦੇ 12 ਕਰੋੜ ਤੋਂ ਵਧੇਰੇ ਬੱਚਿਆ ਨੂੰ ਤਾਜ਼ਾ ਪੋਸਟਿਕ ਖਾਣਾ ਬਣਾ ਕੇ ਦੇਣ ਵਾਲੀਆਂ ਦੇਸ਼ ਦੀਆਂ 27 ਲੱਖ ਤੋਂ ਵੱਧ ਮਿੱਡ ਡੇ ਮੀਲ ਵਰਕਰਾਂ ਆਰਥਿਕ ਤੌਰ 'ਤੇ ਬੇਹੱਦ ਗਰੀਬ, ਕਮਜੋਰ ਅਤੇ ਪਛੜੇ ਵਰਗਾਂ ਨਾਲ ਸਬੰਧਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲਂੋ ਪੇਸ਼ ਬਜਟ ਦੌਰਾਨ ਉਨ੍ਹਾਂ ਦੇ ਮਾਣਭੱਤੇ ਵਿੱਚ ਵਾਧਾ ਕਰਨ ਦੀ ਮੰਗ ਨੂੰ ਅਣਗੋਲਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮੂਲੀ ਭੱਤੇ ਉਪਰ ਸਖਤ ਮਿਹਨਤ ਕਰਨ ਵਾਲੀਆ ਵਰਕਰਾਂ ਦੇ ਘਰਾਂ ਦੀ ਹਾਲਤ ਦਿਨ ਬ-ਦਿਨ ਨਾਜੁਕ ਹੁੰਦੀ ਜਾ ਰਹੀ ਹੈ। ਇਸ ਮੌਕੇ ਆਗੂਆਂ ਨੇ ਮਿਡ ਡੇ-ਮੀਲ ਵਰਕਰਾਂ ਦੇ ਮਾਣ ਭੱਤੇ ਵਿੱਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਪ੍ਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜੇ ਗਏ ਹਨ। ਇਸੇ ਦੌਰਾਨ ਯੂਨੀਅਨ ਵੱਲੋਂ ਬਲਾਕ ਪੱਧਰੀ 11 ਮੈਂਬਰੀ ਕਮੇਟੀ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਪ੍ਧਾਨ ਮਨਜੀਤ ਕੌਰ, ਮੀਤ ਪ੍ਧਾਨ ਮੀਨਾ ਰਾਣੀ ਫੂਲੇਵਾਲਾ, ਜਨਰਲ ਸਕੱਤਰ ਸੁਖਮੰਦਰ ਕੌਰ, ਸਹਾਇਕ ਸਕੱਤਰ ਗੁਰਮੀਤ ਕੌਰ ਭਾਈਰੂਪਾ, ਪ੍ਚਾਰ ਸਕੱਤਰ ਬਲਜੀਤ ਕੌਰ ਿਢਪਾਲੀ ਚੁਣੇ ਗਏ ਹਨ।