ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ :

ਦੰਗਾ ਪੀੜਤ ਕਾਲੋਨੀ 'ਚ ਸੋਮਵਾਰ ਸ਼ਾਮ ਨੂੰ ਬਿਜਲੀ ਬਿੱਲ ਵੰਡਣ ਗਏ ਦੋ ਮੀਟਰ ਰੀਡਰ ਨਾਲ ਕਲੋਨੀ ਦੇ ਕੁਝ ਲੋਕਾਂ ਨੇ ਹੱਥੋਪਾਈ ਕੀਤੀ। ਮਾਮਲੇ ਦੀ ਸੂਚਨਾ ਮਿਲਣ ਦੇ ਬਾਅਦ ਮਾਡਲ ਟਾਊਨ ਚੌਂਕੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਨੋਂ ਪੱਖਾਂ ਨੂੰ ਥਾਣੇ ਲੈ ਆਈ। ਉਥੇ ਹੀ ਪੁਲਿਸ ਨੇ ਜ਼ਖਮੀ ਮੀਟਰ ਰੀਡਰ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿਜਲੀ ਬੋਰਡ 'ਚ ਮੀਟਰ ਰੀਡਰ ਦੇ ਅਹੁਦੇ 'ਤੇ ਤਾਇਨਾਤ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਇਕ ਹੋਰ ਸਾਥੀ ਦੇ ਨਾਲ ਸੋਮਵਾਰ ਸ਼ਾਮ ਨੂੰ ਦੰਗਾ ਪੀੜਤ ਕਾਲੋਨੀ 'ਚ ਬਿਜਲੀ ਦੇ ਬਿੱਲ ਵੰਡਣ ਗਏ ਸਨ। ਇਸ ਦੌਰਾਨ ਕਾਲੋਨੀ 'ਚ ਆਟਾ ਚੱਕੀ ਚਲਾਉਣ ਵਾਲੇ ਇਕ ਵਿਅਕਤੀ ਬਿਜਲੀ ਬਿੱਲ ਜ਼ਿਆਦਾ ਆਉਣ ਨੂੰ ਲੈ ਕੇ ਉਸ ਦੇ ਨਾਲ ਦੁਰਵਿਹਾਰ ਕਰਨ ਲੱਗੇ। ਜਦੋਂ ਉਸ ਨੇ ਉਕਤ ਬਿਲ ਸਬੰਧੀ ਦਫ਼ਤਰ ਜਾ ਕੇ ਗੱਲ ਕਰਨ ਲਈ ਕਿਹਾ ਤਾਂ ਉਕਤ ਵਿਅਕਤੀ ਆਪਣੇ ਹੋਰ ਸਾਥੀਆਂ ਨਾਲ ਉਸ ਦੇ ਨਾਲ ਹੱਥੋਪਾਈ ਕਰਨ 'ਤੇ ਉਤਰ ਆਇਆ ਅਤੇ ਮਾਰਕੱੁਟ ਕੀਤੀ। ਕਾਲੋਨੀ 'ਚ ਹੰਗਾਮਾ ਹੋਣ 'ਤੇ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਨੋਂ ਪੱਖਾਂ ਨੂੰ ਪੁਲਿਸ ਚੌਂਕੀ ਲੈ ਆਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਮਾਮਲੇ ਦੀ ਜਾਂਚ ਅਧਿਕਾਰੀ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਦੋਨੋਂ ਪੱਖਾਂ ਤੋਂ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।