ਪੰਜਾਬੀ ਜਾਗਰਣ ਪ੍ਤੀਨਿਧੀ, ਬਠਿੰਡਾ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਕਸ਼ੀ ਸਾਹਨੀ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਖੇ 13 ਤੋਂ 19 ਫ਼ਰਵਰੀ ਤੱਕ ਚੌਥੇ ਪੜਾਅ ਤਹਿਤ ਮੈਗਾ ਰੁਜ਼ਗਾਰ ਮੇਲੇ ਚਾਰ ਥਾਵਾਂ 'ਤੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 9000 ਆਸਾਮੀਆਂ 'ਤੇ ਭਰਤੀ ਕਰਨ ਲਈ 200 ਤੋਂ ਵੱਧ ਨਾਮੀ ਕੰਪਨੀਆਂ ਦੇ ਨੁਮਾਇੰਦੇ 13 ਫ਼ਰਵਰੀ ਨੂੰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟਸ, 14 ਫ਼ਰਵਰੀ ਨੂੰ ਜ਼ਿਲ੍ਹਾ ਰੁਜ਼ਗਾਰ ਤੇ ਉਦਯੋਗ ਬਿਊਰੋ (ਨੇੜੇ ਚਿਲਡਰਨ ਪਾਰਕ) , 15,16 ਅਤੇ 17 ਫ਼ਰਵਰੀ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਅਤੇ 18 ਅਤੇ 19 ਫ਼ਰਵਰੀ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਪਹੰੁਚਣਗੇ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਪੰਜਵੀਂ ਤੋਂ ਲੈ ਕੇ ਉਚੇਰੀ ਸਿੱਖਿਆ ਵਾਲੇ ਨੌਜਵਾਨ ਭਾਗ ਲੈ ਸਕਦੇ ਹਨ ਅਤੇ ਹਰ ਨੌਜਵਾਨ ਦੀ ਯੋਗਤਾ ਮੁਤਾਬਕ ਆਸਾਮੀ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਵਿੱਚ ਪਾਇਓਨੀਅਰ ਟੋਇਟਾ, ਬਜਾਜ ਆਲਿਆਂਜ਼, ਕਰੀਅਰ ਰੂਟਰਜ਼, ਟੈਲੀਪਰਫ਼ਾਰਮੈਂਸ, ਸਪੋਰਟਕਿੰਗ ਇੰਡੀਆ ਲਿਮਟਿਡ, ਆਦੇਸ਼ ਮੈਡੀਕਲ ਕਾਲਜ, ਜਸਟ ਡਾਇਲ ਆਦਿ ਜਿਹੀਆਂ 200 ਤੋਂ ਵੱਧ ਪ੍ਸਿੱਧ ਕੰਪਨੀਆਂ ਵਿੱਚ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਉਮੀਦਵਾਰ ਵੱਲੋਂ ਇੰਟਰਵਿਊ ਦੇਣ ਲਈ ਆਪਣੇ ਬਾਇਉਡਾਟਾ ਅਤੇ ਯੋਗਤਾਵਾਂ ਦੇ ਸਰਟੀਿਫ਼ਕੇਟ ਲੈ ਕੇ ਪਹੰੁਚਣਾ ਲਾਜ਼ਮੀ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਰੁਜ਼ਗਾਰ ਮੇਲਿਆਂ ਲਈ ਨੌਜਵਾਨਾਂ ਦੀ ਤਿਆਰੀ ਕਰਾਉਣ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਅਤੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿੱਚ ਮੁਫ਼ਤ ਪਰਸਨੈਲਿਟੀ ਡਿਵੈਲਪਮੈਂਟ ਕਲਾਸਾਂ ਲਗਾਈਆਂ ਜਾ ਰਹੀਆਂ ਹਨ।