ਪੱਤਰ ਪ੍ਰਰੇਰਕ, ਸੰਗਤ ਮੰਡੀ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ 'ਤੇ ਦਬਾਅ ਵਧਾਉਣ ਲਈ ਕਿਸਾਨ ਧਿਰਾਂ ਦਿੱਲੀ ਅੰਦੋਲਨ ਤੋਂ ਇਲਾਵਾ ਵੱਖ-ਵੱਖ ਤਰੀਕਿਆਂ ਰਾਹੀਂ ਆਪਣਾ ਵਿਰੋਧ ਦਰਜ ਕਰਵਾ ਰਹੀਆਂ ਹਨ। ਸੰਯੁਕਤ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਕਿਸਾਨਾਂ ਧਿਰਾਂ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਪਿੰਡ ਗਹਿਰੀ ਬੁੱਟਰ ਵਿਖੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋਂ ਬਾਅਦ ਯੂਨੀਅਨ ਦੇ ਵਧ ਰਹੇ ਕੰਮਾਂ ਨੂੰ ਦੇਖਦੇ ਹੋਏ ਬਲਾਕ ਕਮੇਟੀ ਦਾ ਵਿਸਥਾਰ ਕਰਦੇ ਹੋਏ, ਯਾਦਵਿੰਦਰ ਸਿੰਘ ਫੁੱਲੋ ਮਿੱਠੀ ਨੂੰ ਜਨਰਲ ਸਕੱਤਰ, ਮਲਕੀਤ ਸਿੰਘ ਫੁੱਲੋਂ ਮਿੱਠੀ ਨੂੰ ਸੀਨੀਅਰ ਮੀਤ, ਪ੍ਰਧਾਨ ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ ਨੂੰ ਖਜ਼ਾਨਚੀ, ਮੰਦਰ ਸਿੰਘ ਗਹਿਰੀ ਬੁੱਟਰ ਨੂੰ ਮੀਤ ਪ੍ਰਧਾਨ, ਸੁਖਦੇਵ ਸਿੰਘ ਸੇਖੂ ਸਹਾਇਕ ਮੀਤ ਪ੍ਰਧਾਨ, ਵਿਰਸਾ ਸਿੰਘ ਤਰਖਾਣ ਵਾਲਾ ਪ੍ਰਰੈੱਸ ਸਕੱਤਰ, ਯੋਧਾ ਸਿੰਘ ਫੱਲੜ੍ਹ ਮੀਤ ਪ੍ਰਧਾਨ, ਨੈਬ ਸਿੰਘ ਚੱਕ ਅਤਰ ਸਿੰਘ ਵਾਲਾ ਸਹਾਇਕ ਸਕੱਤਰ, ਦਰਸ਼ਨ ਸਿੰਘ ਗਹਿਰੀ ਬੁੱਟਰ ਪ੍ਰਚਾਰ ਸਕੱਤਰ ਵਜੋਂ ਚੁਣੇ ਗਏ। ਇਸ ਸਮੇਂ ਪਿੰਡ ਸੇਖੂ ਤੋਂ ਬੀਕੇਯੂ ਲੌਂਗੋਵਾਲ ਜਥੇਬੰਦੀ ਦੀ ਸਾਰੀ ਇਕਾਈ ਨੇ ਡਕੌਂਦਾ ਯੂਨੀਅਨ ਦਾ ਪੱਲਾ ਫੜ ਲਿਆ। ਇਸ ਮੌਕੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਸਮੂਹ ਕਿਸਾਨਾਂ ਨੂੰ ਇਹ ਬੇਨਤੀ ਕੀਤੀ ਕਿ ਸਤਾਈ ਸਤੰਬਰ ਨੂੰ ਭਾਰਤ ਬੰਦ ਦੇ ਮੱਦੇਨਜ਼ਰ ਵੱਧ ਤੋਂ ਵੱਧ ਵੱਡੀ ਸੰਖਿਆ ਵਿਚ ਦਿੱਲੀ ਨੂੰ ਚਾਲੇ ਪਾਉਣ ਲਈ ਲਈ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਨੂੰ ਪੇ੍ਰਿਤ ਕੀਤਾ ਜਾਵੇ ਤਾਂ ਜੋ ਕੇਂਦਰ ਸਰਕਾਰ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਬਾਅ ਵਧ ਸਕੇ। ਉਨਾਂ੍ਹ ਕਿਹਾ ਕਿ ਜਿਹੜੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਸਤਾਈ ਸਤੰਬਰ ਨੂੰ ਸੰਗਤ ਬਲਾਕ ਵਿਚ ਸੰਗਤ ਕੈਂਚੀਆਂ ਵਿਖੇ ਬਠਿੰਡਾ ਡੱਬਵਾਲੀ ਸੜਕ ਅਤੇ ਦੂਜਾ ਰਿਫਾਈਨਰੀ ਰੋਡ ਰਾਮਸਰਾ ਚੌਕ ਵਿਖੇ ਵੀ ਚੱਕਾ ਜਾਮ ਕੀਤਾ ਜਾਵੇਗਾ। ਉਹ ਇੰਨਾਂ੍ਹ ਸਥਾਨਾਂ 'ਤੇ ਜ਼ਰੂਰ ਪਹੁੰਚਣ। ਉਨਾਂ੍ਹ ਕਿਹਾ ਕਿ ਸਤਾਈ ਸਤੰਬਰ ਦੇ ਬੰਦ ਨੂੰ ਕਾਮਯਾਬ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ 24 ਅਤੇ 25 ਸਤੰਬਰ ਨੂੰ ਮੋਟਰਸਾਈਕਲ ਮਾਰਚ ਵੀ ਕੱਿਢਆ ਜਾਵੇਗਾ ਜਿਸ ਵਿਚ ਯੂਨੀਅਨ ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ।