ਪ੍ਰਰੀਤਪਾਲ ਸਿੰਘ ਰੋਮਾਣਾ, ਬਠਿੰਡਾ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨਸੇਵਾ ਦੀਆਂ ਸਮਾਜਸੇਵੀ ਗਤੀਵਿਧੀਆਂ ਨੂੰ ਦੇਖਦੇ ਹੋਏ ਧੋਬੀ ਬੈਜ਼ਾਰ ਦੇ ਸੰਜੀਵ ਜਿੰਦਲ ਨੇ ਸੰਸਥਾ ਸਹਾਰਾ ਨੂੰ ਦਵਾਈਆਂ ਭੇਟ ਕੀਤੀਆਂ ਤਾਂ ਕਿ ਇਹ ਦਵਾਈਆਂ ਜ਼ਰੂਰਤਮੰਦ ਤੇ ਗਰੀਬ ਲੋਕਾਂ ਲਈ ਵਰਤੋਂ 'ਚ ਲਿਆਂਦੀਆਂ ਜਾ ਸਕਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਰੋਜ ਐਕਸੀਡੈਂਟ ਤੇ ਹੋਰ ਹਾਦਸਿਆਂ 'ਚ ਜ਼ਖਮੀ ਹੋਏ ਵਿਅਕਤੀਆਂ ਦੇ ਇਲਾਜ ਲਈ ਦਵਾਈਆਂ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਦੇਖਦੇ ਹੋਏ ਸੰਜੀਵ ਜਿੰਦਲ ਨੇ 20 ਹਜ਼ਾਰ ਰੁਪਏ ਦੀਆਂ ਦਵਾਈਆਂ ਸੰਸਥਾ ਨੂੰ ਦਿੱਤੀਆਂ ਗਈਆਂ। ਇਨ੍ਹਾਂ ਵਿਚ ਐਂਟੀਬਾਓਟਿਕ ਤੋਂ ਇਲਾਵਾ ਪੱਟੀਆਂ ਵਗੈਰਾ ਸ਼ਾਮਲ ਸਨ। ਸਹਾਰਾ ਦੇ ਪ੍ਰਧਾਨ ਅਤੇ ਮੈਂਬਰਾਂ ਵਲੋਂ ਸੰਜੀਵ ਜਿੰਦਲ ਦਾ ਧੰਨਵਾਦ ਕੀਤਾ ਗਿਆ।