ਬਿਠੰਡਾ : ਅੰਬਾਲਾ ਡਵੀਜ਼ਨ ਦੇ ਡੀਆਰਐੱਮ ਦਿਨੇਸ਼ ਸ਼ਰਮਾ ਦੇ ਬਿਠੰਡਾ ਪਹੁੰਚਣ 'ਤੇ ਨਗਰ ਨਿਗਮ ਮੇਅਰ ਬਲਵੰਤ ਰਾਏ ਨਾਥ ਵੀ ਉਨ੍ਹਾਂ ਨੂੰ ਮਿਲੇ। ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਰੇਲਵੇ ਰੋਡ ਦੇ ਨਾਲ ਰੇਲਵੇ ਦੀ ਖਾਲੀ ਜਗ੍ਹਾ 'ਤੇ ਪਲਾਂਟੇਸ਼ਨ ਕਰਵਾਉਣ ਦੇ ਮਾਮਲੇ ਵਿੱਚ ਉਨ੍ਹਾਂ ਡੀਆਰਐਮ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਰੇਲਵੇ ਦੀ ਖਾਲੀ ਜ਼ਮੀਨ 'ਤੇ ਵਧੀਆ ਢੰਗ ਨਾਲ ਪਲਾਂਟੇਸ਼ਨ ਕਰਵਾਈ ਜਾਵੇ। ਜਿਸ ਨਾਲ ਇੱਕ ਤਾਂ ਰੇਲਵੇ ਦੀ ਖਾਲੀ ਪਾਸਿਆਂ 'ਤੇ ਖਾਲੀ ਪਈ ਜਗ੍ਹਾ ਨੂੰ ਕੋਈ ਰੋਕੇਗਾ ਨਹੀਂ ਅਤੇ ਇੱਕ ਬਿਠੰਡਾ ਦੀ ਸੁੰਦਰਤਾ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਰੇਲਗੱਡੀਆਂ ਵੀ ਬਿਜਲੀ 'ਤੇ ਚੱਲ ਰਹੀਆਂ ਹਨ ਜਿਸ ਕਾਰਨ ਇਸ ਦੀ ਅਵਾਜ਼ ਨਹੀਂ ਹੁੰਦੀ ਤੇ ਆਸੇ ਪਾਸੇ ਫਿਰਦੇ ਕਈ ਪਸ਼ੂ ਵੀ ਹਾਦਸਿਆਂ ਦਾ ਕਾਰਨ ਬਨਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਸੁਰਖਪੀਰ ਰੋਡ 'ਤੇ ਖਾਲੀ ਪਈ ਡਿੱਗੀ ਦੇ ਸਬੰਧ ਵਿੱਚ ਵੀ ਗੱਲਬਾਤ ਕੀਤੀ ਗਈ। ਇਸ ਦੇ ਸਬੰਧ ਵਿੱਚ ਉਨ੍ਹਾਂ ਡੀਆਰਐਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਡਿੱਗੀ ਨੂੰ ਕਿਸੇ ਕੰਮ ਲਈ ਵਰਤਿਆ ਨਹੀਂ ਜਾ ਰਿਹਾ ਅਤੇ ਇਸ ਲਈ ਇਸ ਨੂੰ ਜੇਕਰ ਝੀਲ ਦਾ ਰੂਪ ਦੇ ਦਿੱਤਾ ਜਾਵੇ ਤਾਂ ਇਹ ਲੋਕਾਂ ਲਈ ਘੁੰਮਣ ਫਿਰਨ ਲਈ ਸੈਰਗਾਹ ਦਾ ਵੀ ਕੰਮ ਕਰੇਗੀ। ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਡੀਆਰਐਮ ਨੇ ਇਸ ਪਲਾਂਟੇਸ਼ਨ ਜਾਂ ਹੋਰ ਸ਼ਹਿਰ ਨੂੰ ਸੰੁਦਰ ਬਨਾਉਣ ਸਬੰਧੀ ਪ੫ਪੋਜ਼ਲ ਬਣਾ ਕੇ ਦੇਣ ਲਈ ਕਿਹਾ ਹੈ, ਜਿਸ ਦੇ ਸਬੰਧ ਵਿੱਚ ਉਨ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਬਿਠੰਡਾ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਅਕਾਲੀ ਆਗੂ ਅਮਿਤ ਰਤਨ ਵੀ ਸਨ।