ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਸੰਗਤ ਮੰਡੀ ਦੇ ਪਿੰਡ ਮੁਹਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਹੀ ਪਰਿਵਾਰ ਦੇ 9 ਜਣਿਆਂ ਨੇ ਇਕ ਦਰਜਨ ਅਣਪਛਾਤੇ ਲੋਕਾਂ ਨਾਲ ਮਿਲ ਕੇ ਉਸ ਦੀ ਮਾਰਕੁੱਟ ਕੀਤੀ ਅਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਥਾਣਾ ਸੰਗਤ ਪੁਲਿਸ ਨੇ ਜ਼ਖਮੀ ਵਿਅਕਤੀ ਦੀ ਸ਼ਿਕਾਇਤ 'ਤੇ ਕਥਿੱਤ ਦੋਸ਼ੀ ਲੋਕਾਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਿਫ਼ਲਹਾਲ ਅਜੇ ਤਕ ਕਿਸੇ ਵੀ ਕਥਿੱਤ ਦੋਸ਼ੀ ਦੀ ਗਿ੍ਫ਼ਤਾਰੀ ਨਹੀਂ ਹੋ ਸਕੀ ਹੈ।

ਪੁਲਿਸ ਨੂੰ ਸ਼ਿਕਾਇਤ ਦੇ ਕੇ ਪਿੰਡ ਮੁਹਾਲਾ ਵਾਸੀ ਮੇਜਰ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੇ ਪਿੰਡ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਨਾਲ ਉਸ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੀ ਰੰਜਿਸ਼ 'ਚ ਬੀਤੀ 23 ਜੁਲਾਈ ਨੂੰ ਕਥਿੱਤ ਦੋਸ਼ੀ ਗੁਰਚਰਨ ਸਿੰਘ, ਉਸ ਦੇ ਭਰਾ ਜਸਵਿੰਦਰ ਸਿੰਘ, ਉਸ ਦੇ ਪੁੱਤਰ ਬਲਜਿੰਦਰ ਸਿੰਘ, ਭਤੀਜੇ ਗੁਰਵਿੰਦਰ ਸਿੰਘ ਵਾਸੀ ਮੁਹਾਲਾ, ਮੇਜਰ ਸਿੰਘ, ਉਸ ਦਾ ਭਰਾ ਜੱਗਾ ਸਿੰਘ, ਪੁੱਤਰ ਅਮਨਾ, ਕਾਲਾ, ਭਤੀਜਾ ਲੱਖਾ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ 12 ਅਣਪਛਾਤੇ ਲੋਕਾਂ ਦੇ ਨਾਲ ਮਿਲ ਕੇ ਉਸ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਪੁਲਿਸ ਨੇ ਸਾਰੇ ਕਥਿੱਤ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਦੇ ਇਲਾਵਾ ਥਾਣਾ ਸਿਟੀ ਰਾਮਪੁਰਾ ਪੁਲਿਸ ਨੂੰ ਸ਼ਿਕਾਇਤ ਦੇ ਕੇ ਜਤਿੰਦਰ ਬਾਂਸਲ ਵਾਸੀ ਰਾਮਪੁਰਾ ਮੰਡੀ ਨੇ ਦੱਸਿਆ ਕਿ ਬੀਤੀ 23 ਜੁਲਾਈ ਨੂੰ ਕਥਿੱਤ ਦੋਸ਼ੀ ਨੰਦ ਲਾਲ, ਸੰਜੇ ਕੁਮਾਰ, ਮਨੂ, ਬਾਲ ਕ੍ਰਿਸ਼ਨ, ਜੀਵਨ ਗਰਗ ਵਾਸੀ ਮੰਡੀ ਰਾਮਪੁਰਾ ਆਪਣੇ ਨਾਲ 16 ਅਣਪਛਾਤੇ ਲੋਕਾਂ ਨੂੰ ਲੈ ਕੇ ਰਾਤ ਦੇ ਸਮੇਂ ਉਸ ਦੇ ਘਰ 'ਚ ਦਾਖ਼ਲ ਹੋਏ ਅਤੇ ਉਸ ਦੇ ਨਾਲ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਹੋਰ ਮੈਂਬਰਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਜ਼ਖਮੀ ਕਰ ਦਿੱਤਾ। ਲੜਾਈ ਝਗੜੇ ਦਾ ਕਾਰਨ ਪੌੜੀਆਂ ਨੂੰ ਲੈ ਕੇ ਵਿਵਾਦ ਹੈ। ਪੁਲਿਸ ਨੇ ਸਾਰੇ ਕਥਿੱਤ ਦੋਸ਼ੀਆਂ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।