ਹਰਕਿ੍ਸ਼ਨ ਸ਼ਰਮਾ, ਬਠਿੰਡਾ : ਵਿੱਤ ਮੰਤਰੀ ਪੰਜਾਬ ਮਨਪ੍ਰਰੀਤ ਸਿੰਘ ਬਾਦਲ ਨੇ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਸਥਿਤ ਆਪਣੇ ਦਫ਼ਤਰ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੱਲ ਕੀਤਾ ਅਤੇ ਬਾਕੀ ਰਹਿੰਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।

ਵਿੱਤ ਮੰਤਰੀ ਨੇ ਅੱਜ ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਵਿਕਾਸ ਕਾਰਜ ਸ਼ੁਰੂ ਕਰਵਾਏ ਬਾਦਲ ਵੱਲੋਂ ਸੁਰਖਪੀਰ ਰੋਡ ਅਤੇ ਸੁਭਾਸ਼ ਬਸਤੀ ਵਿਖੇ ਮੁਹੱਲਾ ਵਾਸੀਆਂ ਦੀ ਹਾਜ਼ਰੀ 'ਚ ਟੱਕ ਲਗਾ ਕੇ ਇੰਟਰਲਾਕ ਦਾ ਕੰਮ ਸ਼ੁਰੂ ਕਰਵਾਇਆ।ਇਸ ਉਪਰੰਤ ਮਨਪ੍ਰਰੀਤ ਸਿੰਘ ਬਾਦਲ ਪਰਸਰਾਮ ਨਗਰ ਗਲੀ ਨੰਬਰ. 36 ਵਿਖੇ ਮੁਸਲਿਮ ਭਾਈਚਾਰੇ ਵੱਲੋਂ ਕਰਵਾਏ ਸਮਾਗਮ 'ਚ ਸ਼ਿਰਕਤ ਕਰਨ ਲਈ ਗਏਸਮਾਗਮ ਦੌਰਾਨ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੀਡਰ ਜ਼ਮੀਲ ਅਹਿਮਦ, ਇਮਰਾਨ ਖ਼ਾਨ, ਨੂਰ ਮੁਹੰਮਦ, ਮੁਸਤਾਜ ਅਲੀ, ਸ਼ੌਕਤ ਅਲੀ, ਲਾਲ ਖ਼ਾਨ ਤੇ ਬਾਬਾ ਖ਼ਾਨ ਸਾਥੀਆਂ ਸਮੇਤ ਵਿੱਤ ਮੰਤਰੀ ਦੀ ਹਾਜ਼ਰੀ 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਜਿਨ੍ਹਾਂ ਦਾ ਵਿੱਤ ਮੰਤਰੀ ਵੱਲੋਂ ਸਿਰੋਪਾਓ ਪਾ ਕੇ ਸਵਾਗਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ 'ਚ ਉਨਾਂ ਨੂੰ ਬਣਦਾ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ। ਬਾਦਲ ਨੇ ਆਪਣੇ ਸੰਬੋਧਨ 'ਚ ਮੁਸਲਿਮ ਭਾਈਚਾਰੇ ਨੂੰ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਮੁਸਲਿਮ ਭਾਈਚਾਰੇ ਦੀ ਹਰ ਮੁਸ਼ਕਿਲ ਘੜੀ 'ਚ ਨਾਲ ਹੈ ਤੇ ਉਨ੍ਹਾਂ ਵੱਲੋਂ ਵੀ ਉਨ੍ਹਾਂ ਦਾ ਪੂਰਾ ਸਾਥ ਡਟ ਕੇ ਦਿੱਤਾ ਜਾਵੇਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਆਪਣੇ ਪੀਰ ਹਜ਼ਰਤ ਮੁਹੰਮਦ ਦੇ ਜਨਮ ਦਿਨ ਮੌਕੇ ਸਰਕਾਰੀ ਛੁੱਟੀ ਘੋਸ਼ਿਤ ਕਰਨ ਸਬੰਧੀ ਮੰਗ ਰੱਖੀ, ਜਿਸ 'ਤੇ ਵਿੱਤ ਮੰਤਰੀ ਵੱਲੋਂ ਆਪਣੇ ਸੰਬੋਧਨ 'ਚ ਮੁਸਲਿਮ ਭਾਈਚਾਰੇ ਨੂੰ ਇਸ ਦਿਨ ਮੌਕੇ ਸਰਕਾਰੀ ਛੁੱਟੀ ਘੋਸ਼ਿਤ ਕਰਨ ਦਾ ਪੂਰਨ ਵਿਸ਼ਵਾਸ ਦਿਵਾਇਆ ਤੇ ਐਲਾਨ ਕੀਤਾ। ਬਾਦਲ ਨੇ ਇੱਥੇ ਇਹ ਵੀ ਕਿਹਾ ਕਿ ਈਦਗਾਹ ਲਈ ਉਨ੍ਹਾਂ ਵੱਲੋਂ ਪਹਿਲਾਂ ਦਿੱਤੇ 25 ਲੱਖ ਰੁਪਏ ਦੀ ਗ੍ਾਂਟ ਨਾਲ ਕੰਮ ਚੱਲ ਰਿਹਾ ਹੈ ਤੇ ਜੇਕਰ ਜ਼ਰੂਰਤ ਪਈ ਤਾਂ ਇਸ ਕੰਮ ਲਈ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ। ਬਾਦਲ ਅੱਜ ਜਨਤਾ ਨਗਰ ਤੇ ਪਰਸਰਾਮ ਨਗਰ ਵਿਖੇ ਪਿਛਲੇ ਦਿਨੀਂ ਹੋਈਆਂ ਮੌਤਾਂ ਕਾਰਨ ਵੱਖ-ਵੱਖ ਪਰਿਵਾਰਾਂ ਨਾਲ ਅਫ਼ਸੋਸ ਕਰਨ ਲਈ ਉਨ੍ਹਾਂ ਦੇ ਘਰ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਉਪਰੰਤ ਵਿੱਤ ਮੰਤਰੀ ਮਾਡਲ ਟਾਊਨ ਫੇਸ਼-1 ਦੇ ਗੁਰਦੁਆਰਾ ਸਾਹਿਬ ਵਿਖੇ ਸੀਨੀਅਰ ਕਾਂਗਰਸੀ ਲੀਡਰ ਹਲਕਾ ਬਠਿੰਡਾ (ਦਿਹਾਤੀ) ਹਰਵਿੰਦਰ ਸਿੰਘ ਲਾਡੀ ਦੀ ਮਾਤਾ ਜੀ ਦੀ ਪਿਛਲੇ ਦਿਨੀਂ ਹੋਈ ਮੌਤ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਪਹੁੰਚੇ। ਉਨ੍ਹਾਂ ਇਸ ਮੌਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਤਾ ਜੀ ਦੀ ਮਿਹਨਤ, ਇਮਾਨਦਾਰੀ, ਸਾਦਗੀ, ਹੌਸਲੇ ਸਦਕਾ ਹੀ ਹੁਣ ਉਨ੍ਹਾਂ ਦਾ ਪਰਿਵਾਰ ਚੜ੍ਹਦੀਕਲਾ ਵਿੱਚ ਹੈ। ਵਿੱਤ ਮੰਤਰੀ ਨੇ ਕਿਹਾ ਕਿ ਹਰਵਿੰਦਰ ਸਿੰਘ ਲਾਡੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੇਰਾ ਮੁਸ਼ਕਿਲ ਸਮੇਂ ਵਿਚ ਸਾਥ ਦਿਤਾ ਹੈ, ਜਿਸ ਕਰਕੇ ਉਹ ਇਸ ਪਰਿਵਾਰ ਦੇ ਹਮੇਸ਼ਾ ਰਿਣੀ ਰਹਣਗੇਇਸ ਮੌਕੇ ਅਰੁਣ ਵਧਾਵਨ, ਜਗਰੂਪ ਗਿੱਲ, ਕੇ.ਕੇ. ਅਗਰਵਾਲ, ਪਵਨ ਮਾਨੀ, ਅਸ਼ੋਕ ਪ੍ਰਧਾਨ, ਦਰਸ਼ਨ ਘੁੱਦਾ, ਰਾਜ ਨੰਬਰਦਾਰ, ਟਹਿਲ ਸੰਧੂ, ਬਲਜਿੰਦਰ ਠੇਕੇਦਾਰ,ਦਰਸ਼ਨ ਘੁਦਾ, ਮਾਸਟਰ ਹਰਮੰਦਰ ਸਿੰਘ, ਭਗਵਾਨ ਦਾਸ ਭਾਰਤੀ, ਹਰੀ ਓਮ ਠਾਕੁਰ,ਬਲਰਾਜ ਪੱਕਾ, ਨੱਥੂ ਰਾਮ, ਪ੍ਰਕਾਸ਼ ਚੰਦ, ਹਰਵਿੰਦਰ ਲੱਡੂ, ਬੇਅੰਤ ਸਿੰਘ, ਵਿਪਨ ਮੀਤੂ, ਗੁਰਇਕਬਾਲ ਚਹਿਲ, ਸੁਖਦੇਵ ਸੁੱਖਾ, ਜਸਵੀਰ ਕੌਰ, ਸੰਤੋਸ਼ ਮਹੰਤ, ਅਸ਼ਵਨੀ ਬੰਟੀ, ਸੰਜੇ ਬਿਸਵਲ, ਕਿਸ਼ਨ ਮਾਮਾ,ਜਸਵੀਰ ਜੱਸਾ, ਹਰਪਾਲ ਬਾਜਵਾ, ਦਰਸ਼ਨ ਬਿੱਲੂ, ਜੁਗਰਾਜ ਸਿੰਘ, ਰਾਜਾ ਸਿੰਘ, ਰਜਿੰਦਰ ਸਿੱਧੂ, ਬਲਜੀਤ ਰਾਜੂ ਸਰਾਂ, ਪਰਦੀਪ ਗੋਲਾ, ਸ਼ਾਮ ਲਾਲ ਜੈਨ ਆਦਿ ਹਾਜ਼ਰ ਸਨ।