ਭੋਲਾ ਸਿੰਘ ਮਾਨ, ਮੌੜ ਮੰਡੀ : ਥਾਣਾ ਮੌੜ ਤੋਂ ਥੋੜੀ ਦੂਰੀ 'ਤੇ ਪਿੰਡ ਮੌੜ ਖੁਰਦ ਵਿਚਕਾਰ ਦੀ ਜਾ ਰਹੀ ਕੋਟਲਾ ਬਰਾਂਚ ਨਹਿਰ 'ਚੋਂ ਭਾਰੀ ਮਾਤਰਾ 'ਚ ਏਕੇ 47, ਐਸਐਲਆਰ ਦੇ ਮੈਗਜੀਨ ਤੇ 9 ਐਮਐਮ ਪਿਸਟਲ ਦੇ ਕਾਰਤੂਸ ਮਿਲਣ ਨਾਲ ਹਲਕੇ ਅੰਦਰ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਉੱਧਰ ਪੁਲਿਸ ਨੇ ਕਾਰਤੂਸਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਥਿਆਰਾਂ ਦੀ ਭਾਲ ਲਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਹਿਰ 'ਚੋਂ ਲਗਾਤਾਰ ਹਥਿਆਰ ਮਿਲ ਰਹੇ ਹਨ।

ਜਾਣਕਾਰੀ ਮੁਤਾਬਿਕ ਕੁੱਝ ਸਮਾਂ ਪਹਿਲਾਂ ਗਨੇਸ਼ ਪੂਜਨ ਦੌਰਾਨ ਮੌੜ ਮੰਡੀ ਦੇ ਭਗਤਾਂ ਨੇ ਕੋਟਲਾ ਬ੍ਰਾਂਚ ਨਹਿਰ 'ਚ ਗਨੇਸ਼ ਦੇ ਨਾਲ ਪੈਸੇ ਵੀ ਤਾਰੇ ਹੋਏ ਸਨ, ਜਿਸ ਬਾਰੇ ਗੁਆਂਢੀ ਘਰਾਂ ਦੇ ਬੱਚਿਆਂ ਨੂੰ ਪਤਾ ਸੀ, ਜਦ ਅੱਜ ਨਹਿਰ 'ਚੋਂ ਪਾਣੀ ਦਾ ਵਹਾਅ ਘਟ ਗਿਆ ਤਾਂ ਨਹਿਰ ਦੇ ਪੁੱਲ ਨਜ਼ਦੀਕ ਬੱਚੇ ਪੈਸਿਆਂ ਨੂੰ ਲੱਭਣ ਲਈ ਨਹਿਰ 'ਚ ਉਤਰ ਗਏ ਤੇ ਉਨ੍ਹਾਂ ਨੂੰ ਨਹਿਰ 'ਚੋਂ ਏਕੇ 47, ਐਸਐਲਆਰ ਦੇ ਮੈਗਜੀਨ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਉਕਤ ਮੈਗਜੀਨਾਂ ਨੂੰ ਬਾਹਰ ਕੱਢ ਲਿਆ। ਸੂਚਨਾ ਮਿਲਣ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Amita Verma