ਵੀਰਪਾਲ ਭਗਤਾ, ਭਗਤਾ ਭਾਈਕਾ : ਸਥਾਨਕ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਤੇ ਸੰਤ ਮਹੇਸ਼ ਮੁਨੀ ਜੀ ਇੰਟਰਨੈਸ਼ਨਲ ਸਕੂਲ ਵੱਲੋਂ ਸਾਂਝੇ ਤੌਰ 'ਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ।

ਇਸ ਪ੍ਰਰੋਗਰਾਮ ਅਧੀਨ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰਰੋਗਰਾਮ ਪੇਸ਼ ਕੀਤਾ ਗਿਆ। ਧੀਆਂ ਦੇ ਮਾਣ-ਸਨਮਾਨ ਨੂੰ ਮੁੱਖ ਰੱਖਦੇ ਹੋਏ ਕਾਲਜ ਦੇ ਵਿਹੜੇ ਵਿਚ ਨਵਜੰਮੀਆਂ ਧੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸੰਤ ਮਹੇਸ਼ ਮੁਨੀ ਜੀ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਜਰਨੈਲ ਸਿੰਘ ਭਗਤਾ ਸਾਬਕਾ ਸਰਪੰਚ ਅਤੇ ਕਾਲਜ਼ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵੱਲੋਂ ਇਲਾਕੇ ਦੇ ਮੋਹਤਬਰ ਵਿਅਕਤੀਆਂ, ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਗਦੇਵ ਸਿੰਘ ਬੁਰਜ ਥਰੋੜ, ਦਰਸ਼ਨ ਸਿੰਘ ਪ੍ਰਧਾਨ, ਅਜਾਇਬ ਸਿੰਘ ਭਗਤਾ ਐੱਮਸੀ, ਰਾਕੇਸ਼ ਕੁਮਾਰ ਭਾਈਰੂਪਾ, ਬੇਅੰਤ ਸਿੰਘ ਸਲਾਬਤਪੁਰਾ, ਰਣਧੀਰ ਸਿੰਘ ਧੀਰਾ, ਜਸਵਿੰਦਰ ਸਿੰਘ ਰਾਮੂੰਵਾਲਾ, ਰਜਿੰਦਰ ਸਿੰਘ ਕੋਠੇ ਭਾਈਆਣਾ, ਸਾਧੂ ਸਿੰਘ ਗਿੱਲ ਤੇ ਅਵਤਾਰ ਸਿੰਘ ਨਾਇਬ ਤਹਿਸੀਲਦਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿ੍ਰੰਸੀਪਲ ਡਾ. ਦਲਜੀਤ ਸਿੰਘ ਭਗਤਾ ਤੇ ਕਾਲਜ਼ ਕਮੇਟੀ ਦੇ ਮੈਂਬਰਾਂ ਵੱਲੋਂ ਬੀਏ, ਬੀਕਾਮ, ਬੀਸੀਏ, ਬਾਰ੍ਹਵੀਂ ਜਮਾਤ (ਆਰਟਸ, ਕਾਮਰਸ ਤੇ ਸਾਇੰਸ) ਦੀਆਂ ਪ੍ਰਰੀਖਿਆਵਾਂ ਵਿਚ, ਸੈਸ਼ਨ 2018-19 ਦੌਰਾਨ ਪਹਿਲੀ, ਦੂਜੀ, ਤੀਜੀ ਪੁਜ਼ੀਸਨ ਪ੍ਰਰਾਪਤ ਕਰਨ ਵਾਲੀਆਂ ਵਿਦਿਆਥਣਾਂ ਨੂੰ ਵਿਸੇ ਰੂਪ ਵਿਚ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰਰੋਗਰਾਮ ਦੇ ਦੌਰਾਨ ਸਵਾਮੀ ਚਤੁਰਦਾਸ ਵੱਲੋਂ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦਾ ਮਹੱਤਵ ਸਮਝਾੳਂਦੇ ਹੋਏ ਅੱਗੇ ਵੱਧਣ ਦੀ ਪ੍ਰਰੇਰਣਾ ਦਿੱਤੀ ਗਈ। ਇਸ ਸਮੇਂ ਮੈਨੇਜ਼ਮੈਂਟ ਦੇ ਵਾਈਸ ਚੇਅਰਮੈਨ ਵਜੋਂ ਅਹੁਦੇ ਤੋਂ ਮੁਕਤ ਹੋਏ ਬੂਟਾ ਸਿੰਘ ਨੂੰ ਸਰਪੰਚ ਜਰਨੈਲ ਸਿੰਘ ਦੀ ਅਗਵਾਈ ਵਿਚ ਸਨਮਾਨਿਤ ਕੀਤਾ ਗਿਆ। ਸਮੁੱਚੇ ਤੌਰ 'ਤੇ ਇਹ ਪ੍ਰਰੋਗਰਾਮ ਯਾਦਗਾਰੀ ਸਮਾਗਮ ਹੋ ਨਿੱਬੜਿਆ।