ਪੱਤਰ ਪ੍ਰਰੇਰਕ, ਮਾਨਸਾ : ਸੋਮਵਾਰ ਨੂੰ ਨੇੜਲੇ ਪਿੰਡ ਖਿਆਲਾ ਕਲਾਂ ਅਤੇ ਚਕੇਰੀਆਂ ਵਿੱਚ ਪਿੰਡ ਕਮੇਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਸਮੇਂ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਅੌਰਤਾਂ ਨੇ ਭਾਗ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਲਾਗੂ ਕੀਤੇ ਜਾ ਰਹੇ ਹਨ ਉਨ੍ਹਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਸਾਰੇ ਵਰਗ ਦੀ ਹਾਲਤ ਤਰਸਯੋਗ ਹੋਣੀ ਹੈ। ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਆ ਗਈਆਂ ਹਨ, ਹੁਣ ਇਹ ਆਰਡੀਨੈਂਸਾਂ ਦੀ ਲੜਾਈ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਸਾਰੇ ਹੀ ਵਰਗ ਦੀ ਬਣਦੀ ਹੈ ਅਤੇ ਦੂਸਰੇ ਪਾਸੇ ਹਾਕਮ ਇਹ ਖੇਤੀ ਵਿਰੋਧੀ ਆਰਡੀਨੈਂਸ ਕਾਲਾ ਕਨੂੰਨ ਲਾਗੂ ਕਰਨ ਲਈ ਪੱਬਾ ਭਾਰ ਹੋ ਰਹੀ ਹੈ। ਕੱਲ ਬਿਨਾਂ ਵੋਟ ਰਾਜ ਸਭਾ ਵਿੱਚੋਂ ਮਤਾ ਪਾਸ ਕਰਾ ਚੁੱਕੇ ਹਨ। ਇਨ੍ਹਾਂ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਐਕਟ 2020 ਪ੍ਰਤੀ ਲੋਕਾਂ ਵਿੱਚ ਗੁੱਸਾ ਹੈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ 25 ਸਤੰਬਰ ਦੇ ਬੰਦ ਵਿੱਚ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਕਿਸਾਨੀ ਤਾਂ ਤਬਾਹ ਹੋਣੀ ਹੀ ਐ ਇਹਦੇ ਨਾਲ ਦਲਿਤ ਪਰਿਵਾਰ 36 ਫੀਸਦੀ ਵੀ ਉਜਾੜੇ ਵੱਲ ਚਲੇ ਜਾਣਗੇ। ਇਸ ਮੌਕੇ ਤੇ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ, ਬਲਾਕ ਪ੍ਰਧਾਨ ਬਲਵਿੰਦਰ ਖਿਆਲਾ, ਮੱਖਣ ਸਿੰਘ ਭੈਣੀਬਾਘਾ, ਹਰਦੇਵ ਸਿੰਘ ਰਾਠੀ, ਵਰਿਆਮ ਸਿੰਘ ਖਿਆਲਾ, ਗੁਰਮੇਲ ਸਿੰਘ ਚਕੇਰੀਆਂ, ਨਾਹਰ ਸਿੰਘ ਚਕੇਰੀਆਂ, ਜਸਵੰਤ ਸਿੰਘ ਚਕੇਰੀਆਂ, ਿਛੰਦਰ ਸਿੰਘ ਖਿਆਲਾ, ਗੁਰਜੰਟ ਸਿੰਘ ਖਿਆਲਾਂ, ਰੂਪ ਰਾਮ ਅਤੇ ਲਾਭ ਸਿੰਘ ਫੌਜੀ ਆਦਿ ਹਾਜ਼ਰ ਸਨ।