ਪੱਤਰ ਪੇ੍ਰਕ, ਰਾਮਾਂ ਮੰਡੀ : ਸਥਾਨਕ ਸ਼ਹਿਰ ਗਾਂਧੀ ਚੌਕ ਵਿਖੇ ਕਾਂਗਰਸੀ ਵਰਕਰਾਂ ਨੇ ਹਲਕਾ ਤਲਵੰਡੀ ਸਾਬੋ ਕਾਂਗਰਸ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾ ਹੇਠ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈਕੇ ਜ਼ਿਲ੍ਹਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਲੱਖਵਿੰਦਰ ਸਿੰਘ ਲੱਕੀ ਦੀ ਅਗਵਾਈ ਧਰਨਾ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਬਹੁਤ ਜ਼ਿਆਦਾ ਘੱਟ ਗਏ ਹਨ, ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਰਿਕਾਰਡ ਤੋੜ ਵਧਾ ਕੇ ਆਮ ਜਨਤਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਆਮ ਆਦਮੀ ਨੂੰ ਗੁਜਾਰਾ ਕਰਨ ਅੌਖਾ ਹੋ ਗਿਆ ਹੈ। ਉਨ੍ਹਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਲਾਭ ਦੇਣ ਲਈ ਤੇਲ ਕੀਮਤਾ ਵਾਧਾ ਕਰਕੇ ਮਹਿੰਗਾਈ ਵਧਾ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੇਲ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਨਾ ਲਿਆ ਤਾਂ, ਕਾਂਗਰਸ ਪਾਰਟੀ ਤਿੱਖਾ ਸ਼ੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।

ਇਸ ਮੌਕੇ ਪਿੰਦਰ ਚਹਿਲ ਯੂਥ ਹਲਕਾ ਪ੍ਰਧਾਨ, ਅਸੋਕ ਕੁਮਾਰ ਸਿੰਗਲਾ, ਰਮੇਸ਼ ਕੁਮਾਰ ਰਾਮਾਂ, ਜਗਦੀਸ਼ ਬੰਗੀ, ਪੁਨੀਤ ਮਹੇਸ਼ਵਰੀ ਸਾਬਕਾ ਕੌਂਸਲਰ, ਵਿਕਾਸ ਬਖਤੂ, ਸਰਬਜੀਤ ਸਿੰਘ ਰਾਮਾਂ ਸਾਬਕਾ ਕੌਂਸਲਰ, ਪ੍ਰਧਾਨ ਭੂਰਾ ਲਾਲ, ਰਾਮਕਿ੍ਸ਼ਨ ਕਾਂਗੜਾ, ਨਾਜ਼ਰ ਬਹਿਣੀਵਾਲ, ਗੁਰਤੇਜ਼ ਸਿੰਘ ਭੁਰੂ ਕਣਕਵਾਲ, ਰਮੇਸ਼ ਰਾਮਾਂ, ਰਮੇਸ਼ ਕੁਮਾਰ, ਚੌਧਰੀ ਜਗਮੋਹਨ ਮਿੱਤਲ, ਰਾਮਪਾਲ ਮੱਲਵਾਲਾ, ਗੋਰਾ ਲਾਲਾ, ਕਾਲਾ ਸ਼ਰਮਾ, ਸੰਤ ਰਾਮ, ਵੀਰ ਚੰਦ ਆਦਿ ਹਾਜ਼ਰ ਸਨ।