ਵੀਰਪਾਲ ਭਗਤਾ, ਭਗਤਾ ਭਾਈਕਾ

ਸ਼ਹਿਰ ਵਿਚ ਅਕਾਲੀ ਦਲ ਨੂੰ ਸਿਆਸੀ ਝਟਕਾ ਲੱਗਾ ਜਦੋਂ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਸਾਬਕਾ ਡਾਇਰੈਕਟਰ ਅਤੇ ਜ਼ਿਲ੍ਹਾ ਕੋਪਾ: ਯੂਨੀਅਨ ਬਠਿੰਡਾ ਦੇ ਚੇਅਰਮੈਨ ਕੁਲਵੰਤ ਸਿੰਘ ਭਗਤਾ ਨੇ ਕਾਂਗਰਸੀ ਆਗੂ ਬੂਟਾ ਸਿੰਘ ਸਿੱਧੂ ਦੀ ਪ੍ਰਰੇਰਨਾ ਸਦਕਾ ਮਾਲ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਦੀ ਅਗਵਾਈ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।

ਮਾਲ ਮੰਤਰੀ ਕਾਂਗੜ ਨੇ ਕਾਂਗਰਸ ਵਿਚ ਸਾਮਿਲ ਹੋਏ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਵਿਚ ਉਨ੍ਹਾ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਕਾਂਗੜ ਨੇ ਕੁਲਵੰਤ ਸਿੰਘ ਦੇ ਪਰਿਵਾਰ ਦੀ ਸ਼ਲਾਘਾ ਕਰਦੇ ਕਿਹਾ ਕਿ ਉਨ੍ਹਾਂ ਦਾ ਸਮਾਜ ਵਿਚ ਵਿਸ਼ੇਸ ਨਾਮ ਹੈ। ਅਕਾਲੀ ਦਲ ਨੂੰ ਛੱਡਕੇ ਕਾਂਗਰਸ ਵਿਚ ਸ਼ਾਮਲ ਹੋਏ ਕੁਲਵੰਤ ਸਿੰਘ, ਉਨ੍ਹਾਂ ਦੇ ਬੇਟੇ ਰਣਧੀਰ ਸਿੰਘ ਅਤੇ ਪੋਤੇ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਦੀ ਮਜਬੂਤੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।

ਇਸ ਸਮੇਂ ਰਾਜਵੰਤ ਸਿੰਘ ਭਗਤਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਬੂਟਾ ਸਿੰਘ ਸਿੱਧੂ, ਤੀਰਥ ਸਿੰਘ ਭਾਈਰੂਪਾ, ਰਾਜਿੰਦਰ ਸਿੰਘ ਰਾਜੂ ਸਰਪੰਚ, ਰਾਜਿੰਦਰ ਸਿੰਘ ਬਾਬੇਕਾ, ਮਨੋਜ ਕੁਮਾਰ ਮੌਜੀ, ਜਰਨੈਲ ਸਿੰਘ ਮਸ਼ੀਨਾ, ਨਿਰਭੈ ਸਿੰਘ ਭਗਤਾ, ਹਰਭਜਨ ਸਿੰਘ ਸਿੱਧੂ, ਸਿਕੰਦਰ ਸਿੰਘ ਬਰਾੜ, ਸੁਰਿੰਦਰ ਕਾਲਾ, ਸਾਧੂ ਸਿੰਘ ਬਰਾੜ, ਜਸਵਿੰਦਰ ਸਿੰਘ ਪੱਪੂ ਆਦਿ ਹਾਜ਼ਰ ਸਨ।