ਗੁਰਤੇਜ ਸਿੰਘ ਸਿੱਧੂ, ਬਠਿੰਡਾ

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਰਾਮਪੁਰਾ ਵਲੋਂ ਠੇਕਾ ਮੁਲਾਜ਼ਮ ਸੀਐੱਚਬੀ ਕਾਮਿਆਂ ਦੀ ਛਾਂਟੀ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਡਵੀਜ਼ਨ ਪ੍ਰਧਾਨ ਮਲਕੀਤ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਸਕੱਤਰ ਸੰਕਰ ਕੁਮਾਰ, ਪ੍ਰਰੈਸ ਸਕੱਤਰ ਲਖਵੀਰ ਸਿੰਘ ਨੇ ਪ੍ਰਰੈਸ ਨੂੰ ਦੱਸਿਆ ਕਿ ਕੋਰੋਨਾ ਮਹਾਮਾਰੀ ਵਿਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਆਪਣੀ ਤਨਦੇਹੀ ਨਾਲ ਆਪਣੀ ਡਿਊਟੀ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਕਾਮਿਆਂ ਨੂੰ ਸ਼ਾਬਾਸ਼ ਤਾਂ ਕੀ ਦੇਣੀ ਸੀ ਉਲਟਾ ਕਾਮਿਆਂ ਦੀ ਛਾਂਟੀ ਕਰਨ ਦਾ ਪੱਤਰ ਜਾਰੀ ਦਿੱਤਾ ਹੈ। ਸਰਕਾਰ ਲਗਾਤਾਰ ਕਰਮਚਾਰੀਆਂ ਦੀਆ ਛਾਂਟੀਆਂ ਕਰ ਰਹੀ ਹੈ। 1985-86 ਵਿੱਚ ਰੈਗੂਲਰ ਮੁਲਾਜ਼ਮਾਂ ਦੀ ਗਿਣਤੀ 125000 ਸੀ ਅਤੇ ਉਸ ਸਮੇ ਕੁਨੈਕਸ਼ਨਾਂ ਦੀ ਗਿਣਤੀ ਘੱਟ ਸੀ ਪਰ ਅੱਜ ਦੇ ਸਮੇਂ ਵਿੱਚ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ। ਪਹਿਲਾ ਨਾਲੋ ਘਰ, ਕਾਰਖਾਨੇ, ਮੋਟਰਾਂ ਦੀਆ ਲਾਈਨਾਂ ਅੱਗੇ ਨਾਲੋਂ ਕਈ ਗੁਣਾ ਵੱਧ ਗਈਆਂ ਹਨ ਅਤੇ ਅੰਕੜਿਆਂ ਮੁਤਾਬਕ 90-95 ਹਜ਼ਾਰ ਮੁਲਾਜ਼ਮ ਸੇਵਾ ਮੁਕਤ ਹੋ ਗਏ ਹਨ ਪਰ ਸਰਕਾਰ 3500 ਭਰਤੀ ਕਰ ਕੇ 90 ਹਜ਼ਾਰ ਸੇਵਾ ਮੁਕਤ ਮੁਲਾਜ਼ਮਾਂ ਦੀ ਪੂਰਤੀ ਕਰਨਾ ਚਾਹੁੰਦੀ ਹੈ। ਬਿਜਲੀ ਬੋਰਡ ਨੇ ਨਵੇਂ ਮੁਲਾਜ਼ਮ ਤਾਂ ਕੀ ਰੱਖਣੇ ਸੀ ਅਤੇ ਠੇਕਾ ਕਾਮਿਆਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ ਸਰਕਾਰ ਕਾਮਿਆਂ ਦੀ ਛਾਂਟੀ ਕਰਨ ਦੀ ਤਿਆਰੀ ਕਰੀ ਬੈਠੀ ਹੈ।

ਹਾਲਾਂਕਿ ਪੈਡੀ ਸੀਜ਼ਨ ਵਿਚ ਹੋਰ ਨਵੇਂ ਕਾਮਿਆਂ ਦੀ ਭਰਤੀ ਕੀਤੀ ਜਾਂਦੀ ਹੈ ਤਾਂ ਜੋ ਕਿਸਾਨਾਂ ਅਤੇ ਹੋਰ ਖਪਤਕਾਰਾਂ ਨੂੰ ਗਰਮੀ ਵਿਚ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਦੂਜੇ ਪਾਸੇ ਕੋਰੋਨਾ ਕਹਿਰ ਦੌਰਾਨ ਮਹਿਕਮੇ ਦਾ ਕੰਮ ਕਰਦਿਆਂ ਕਈ ਗੈਰ-ਘਾਤਕ ਹਾਦਸੇ ਵਾਪਰੇ ਹਨ ਪਰ ਮੈਨੇਜਮੈਂਟ ਤੇ ਸਰਕਾਰ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ, ਜਿਸ ਦਾ ਕਾਮਿਆਂ ਵਿਚ ਭਾਰੀ ਰੋਸ ਹੈ। ਰੈਲੀ ਵਿੱਚ ਸਾਰੇ ਸਬ ਡਵੀਜ਼ਨਾਂ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਮੈਬਰ ਸ਼ਾਮਲ ਹੋਏ।