ਬਲਜਿੰਦਰ ਬਾਵਾ, ਜੋਗਾ

ਸਬ ਡਵੀਜ਼ਨ ਜੋਗਾ ਦੇ ਦਫਤਰ ਅੱਗੇ ਪਾਵਰਕਾਮ ਮੁਲਾਜ਼ਮਾਂ ਵੱਲੋਂ ਜੁਆਇੰਟ ਫੋਰਮ ਦੇ ਸੱਦੇ ਉੱਪਰ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿੱਚ ਰਿਟਾਇਰੀ ਯੂਨੀਅਨ ਅਤੇ ਜੁਆਇੰਟ ਫੋਰਮ ਵਿੱਚ ਸਾਮਲ ਸਮੂਹ ਜਥੇਬੰਦੀਆਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਅੱਜ ਦਾ ਦਿਨ ਕਾਲੇ ਦਿਨ ਵਜੋਂ ਮਨਾਇਆ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਸਰਕਲ ਆਗੂ ਰਾਜਵਿੰਦਰ ਦਾਸ ਜੋਗਾ ਰਿਟਾਇਰੀ ਯੂਨੀਅਨ ਗੁਰਚਰਨ ਸਿੰਘ ਅਤੇ ਜਗਦੇਵ ਸਿੰਘ ਲੱਧੜ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2020 ਨਹੀ ਮੁਲਾਜ਼ਮ ਵਿਰੋਧੀ ਬਿੱਲ ਸਰਕਾਰ ਲਿਆ ਰਹੀ ਹੈ ਜੋ ਕਿ ਮੁਲਾਜ਼ਮਾਂ ਪ੍ਰਤੀ ਇੱਕ ਕਾਲਾ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਪਰ ਨਵੇਂ ਤੋਂ ਨਵਾਂ ਬਿੱਲ ਲਿਆ ਕੇ ਮੁਲਾਜ਼ਮਾਂ ਉੱਪਰ ਥੋਪਿਆ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਨੇ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਰਕਲ ਆਗੂਆਂ ਅਤੇ ਜਥੇਬੰਦੀਆਂ ਵੱਲੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੰਗੀਆਂ ਗਈਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਰਿਟਾਇਰੀ ਯੂਨੀਅਨ ਵੱਲੋਂ ਕਰਮ ਸਿੰਘ ਇੰਪਲਾਈਜ਼ ਦੇ ਜਗਰਾਜ ਸਿੰਘ ਟੀ ਐੱਸ ਯੂ ਦੇ ਲਸ਼ਮਣ ਸਿੰਘ ਜੇਈ ਕੌਂਸਲ ਦੇ ਰਾਮ ਸਿੰਘ ਆਈਟੀਆਈ ਫੈੱਡਰੇਸ਼ਨ ਵੱਲੋਂ ਹਰਜੀਤ ਸਿੰਘ ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਦੇ ਦਰਸ਼ਨ ਕੁਮਾਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਇਸੇ ਤਰ੍ਹਾਂ ਮਾਨਸਾ ਵਿਖੇ ਟੈਕਨੀਕਲ ਸਰਵਿਸਜ ਯੂਨੀਅਨ ਸ਼ਹਿਰੀ ਸਬ ਡਵੀਜਨ ਮਾਨਸਾ ਅਤੇ ਅਰਧ ਸ਼ਹਿਰੀ ਸ/ਡ ਮਾਨਸਾ ਦੀ ਸੋਮਵਾਰ ਨੂੰ ਸੂਬਾ ਕਮੇਟੀ ਦੇ ਸੱਦੇ ਦੇ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਸਾਰੇ ਸਾਥੀਆਂ ਵੱਲੋਂ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਦੀਆਂ ਕਿਰਤੀਆਂ ਵਿਰੋਧੀ ਲਏ ਫੈਸਲੇ ਦੀ ਨਿਖੇਧੀ ਕੀਤੀ ਗਈ ਅਤੇ ਬਿਜਲੀ ਬਿੱਲ 2020 ਵਾਪਸ ਲੈਣ ਦੀ ਮੰਗ ਕੀਤੀ ਗਈ । ਰੈਲੀ ਮੰਡਲ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਕੀਤੀ। ਜਿਸ ਵਿੱਚ ਸ਼ਹਿਰੀ ਸ/ਡ ਪ੍ਰਧਾਨ ਅਮਰਨਾਥ ਅਰਧ ਸ਼ਹਿਰੀ ਪ੍ਰਧਾਨ ਸੰਜੀਵ ਕੁਮਾਰ, ਮੀਤ ਸਕੱਤਰ ਪਰਦੀਪ ਸਿੰਘ ਸਿੱਧੂ, ਸਾਬਕਾ ਪ੍ਰਧਾਨ ਮੇਜਰ ਸਿੰਘ ਦੂਲੋਵਾਲ, ਜਸਪਾਲ ਖੋਖਰ,ਲਛਮਣ ਸਿੰਘ, ਰਣਜੀਤ ਸਿੰਘ, ਲਾਲ ਮਨ, ਰਜਿੰਦਰ ਸਿੰਘ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।