ਬੰਧਨ ਤੋੜ ਸਿੰਘ, ਹੰਡਿਆਇਆ : ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਖਮੀਪੁਰ ਖੀਰੀ ਅਸ਼ੀਸ ਮਿਸ਼ਰਾ ਅਤੇ ਉਸਦੇ ਦੇ ਸਾਥੀਆਂ ਵੱਲੋਂ ਗੱਡੀਆਂ ਹੇਠ ਕੁਚਲ ਕੇ ਮਾਰੇ ਗਏ ਪੰਜ ਸ਼ਹੀਦ ਨਛੱਤਰ ਸਿੰਘ, ਲਵਪ੍ਰੀਤ ਸਿੰਘ, ਰਮਨ ਕਸ਼ਅਪ ਪੱਤਰਕਾਰ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਦੀਆਂ ਅਸਥੀਆਂ ਮਾਨਸਾ ਰਸਤੇ ਹੰਡਿਆਇਆ ਚੋਂਕ ਵਿਖ਼ੇ ਪੁੱਜੀਆਂ ਸਨ ਨੂੰ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ l ਇਸ ਮੌਕੇ ਬੋਲਦਿਆਂ ਮਨਜੀਤ ਸਿੰਘ ਧਨੇਰ ਕਿਸਾਨ ਆਗੂ ਨੇ ਕਿਹਾ ਅਸ਼ੀਸ ਮਿਸ਼ਰਾ ਅਤੇ ਉਸਦੇ ਪਿਤਾ ਅਜੇ ਮਿਸ਼ਰਾ ਉੱਤੇ ਕੇਸ ਬਣਾਕੇ ਉਸਨੂੰ ਮੰਤਰੀ ਪਦ ਤੋਂ ਬਰਖ਼ਾਸਤ ਕੀਤਾ ਜਾਵੇ ਨਹੀਂ ਭਾਰਤ ਦੇ ਲ਼ੋਕ ਨਰਿੰਦਰ ਮੋਦੀ ਸਰਕਾਰ ਨੂੰ ਖੁਦ ਬਰਖ਼ਾਸਤ ਕਰ ਦੇਣਗੇ l ਅੱਗੇ ਬੋਲਦਿਆਂ ਉਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਵੀਂ ਰੱਦ ਕਰਨ ਦੀ ਮੰਗ ਰੱਖੀ l ਇਸ ਮੌਕੇ ਡੀ.ਐਸ.ਪੀ. ਤਪਾ ਅਤੇ ਹੋਰ ਪੁਲਿਸ ਪਾਰਟੀ ਨੇ ਪੂਰੀ ਚੌਕਸੀ ਨਾਲ ਇਸ ਕਾਫਲੇ ਨੂੰ ਅੱਗੇ ਤੋਰਿਆ ਇਹ ਅਸਥੀਆਂ ਹੁਸੈਣੀਵਾਲਾ ਬਾਰਡਰ ਵਿਖ਼ੇ ਜਲ ਪਰਵਾਹ ਕੀਤੀਆਂ ਜਾਣੀਆਂ ਹਨ l

Posted By: Ramandeep Kaur