ਬਠਿੰਡਾ : ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ (Kisan Andolan) ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹਾ 'ਚ ਹੋਈ ਹਿੰਸਾ (Red Fort Violence) ਮਾਮਲੇ 'ਚ ਫਰਾਰ ਲੱਖਾ ਸਿਧਾਣਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਦਿੱਲੀ ਪੁਲਿਸ (Delhi Police) ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪਟਿਆਲਾ ਤੋਂ ਹਿਰਾਸਤ 'ਚ ਲੈ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ। ਪਟਿਆਲਾ ਤੋਂ ਦਿੱਲੀ ਪੁਲਿਸ ਉਸ ਨੂੰ ਚੁੱਕ ਕੇ ਚੰਡੀਗੜ੍ਹ ਲੈ ਗਈ ਜਿੱਥੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਗੰਭੀਰ ਹਾਲਾਤ 'ਚ ਦਿੱਲੀ 'ਚ ਛੱਡ ਦਿੱਤਾ ਗਿਆ। ਲੱਖਾ 'ਤੇ ਪਿੰਡ ਦੇ ਲੋਕਾਂ ਨੇ ਬੀਤੇ ਸ਼ਨਿਚਰਵਾਰ ਦੇਰ ਰਾਤ ਗੁਰਦੀਪ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਹੈ।

ਲੋਕ ਬੋਲੇ- ਹਿੰਮਤ ਹੈ ਤਾਂ ਸਿਧਾਣਾ ਨੂੰ ਫੜ੍ਹੋ

ਗੁਰਦੀਪ ਨਾਲ ਕੀਤੀ ਗਈ ਕੁੱਟਮਾਰ ਨੂੰ ਲੈ ਕੇ ਪਿੰਡ ਦੇ ਲੋਕ ਦਿੱਲੀ ਪੁਲਸ 'ਤੇ ਖਾਸੇ ਭੜਕ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ 'ਚ ਹਿੰਮਤ ਹੈ ਤਾਂ ਉਹ ਲੱਖਾ ਨੂੰ ਗ੍ਰਿਫ਼ਤਾਰ ਕਰ ਕੇ ਦਿਖਾਉਣ। ਲੱਖਾ ਦੇ ਰਿਸ਼ਤੇਦਾਰਾਂ ਨਾਲ ਕੁੱਟਮਾਰ ਕਰ ਕੇ ਪੁਲਿਸ ਨੂੰ ਕੁਝ ਵੀ ਹਾਸਲ ਨਹੀਂ ਹੋਵੇਗਾ।

ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਉਸ ਦੇ ਚਾਚਾ ਦਾ ਮੁੰਡਾ ਗੁਰਦੀਪ ਸਿੰਘ ਲਾ ਦਾ ਵਿਦਿਆਰਥੀ ਹੈ। ਉਹ 8 ਅਪ੍ਰੈਲ ਨੂੰ ਪਟਿਆਲਾ ਪ੍ਰੀਖਿਆ ਦੇਣ ਗਿਆ ਸੀ। ਦਿੱਲੀ ਪੁਲਿਸ ਨੇ ਉਸ ਨੂੰ ਜਬਰਦਸਤੀ ਉਠਾ ਲਿਆ। ਇਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਲੈ ਗਏ। ਉਸ ਨੂੰ ਟਾਰਚਰ ਕੀਤਾ ਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਉਸ ਨੂੰ ਅੰਬਾਲਾ 'ਚ ਅੱਧਮਰੀ ਹਾਲਾਤ 'ਚ ਛੱਡ ਗਏ।

Posted By: Amita Verma